ਟੈਸਟ ਕਦੋਂ ਅਤੇ ਕਿਵੇਂ ਕਰਵਾਉਣਾ ਹੈ

ਤੁਹਾਨੂੰ COVID-19 ਹੈ ਜਾਂ ਨਹੀਂ, ਇਹ ਜਾਣਨ ਦਾ ਇੱਕੋ ਇੱਕ ਭਰੋਸੇਯੋਗ ਤਰੀਕਾ ਟੈਸਟ ਕਰਵਾਉਣਾ ਹੈ। ਆਸਟ੍ਰੇਲੀਆ ਵਿੱਚ ਦੋ ਕਿਸਮਾਂ ਦੇ ਟੈਸਟਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ:
• ਪੋਲੀਮਰਜ਼ ਚੇਨ ਰਿਐਕਸ਼ਨ (PCR) ਟੈਸਟ ਤੁਹਾਡੇ ਜੀਪੀ ਦੁਆਰਾ ਜਾਂ ਟੈਸਟਿੰਗ ਕਲੀਨਿਕ ਵਿੱਚ ਕੀਤੇ ਜਾਂਦੇ ਹਨ। ਉਹ ਵਧੇਰੇ ਸਟੀਕ ਹੁੰਦੇ ਹਨ, ਪਰ ਨਤੀਜੇ ਆਉਣ ਵਿੱਚ 1-3 ਦਿਨ ਲੱਗਦੇ ਹਨ।
• ਰੈਪਿਡ ਐਂਟੀਜਨ ਟੈਸਟ (RATs) ਨੂੰ ਫਾਰਮੇਸੀਆਂ, ਸੁਪਰਮਾਰਕੀਟਾਂ ਜਾਂ ਔਨਲਾਈਨ ਤੋਂ ਖਰੀਦਿਆ ਜਾ ਸਕਦਾ ਹੈ। ਉਹ 15-20 ਮਿੰਟਾਂ ਵਿੱਚ ਨਤੀਜੇ ਆਉਣ ਦੇ ਨਾਲ, ਘਰ ਸਮੇਤ, ਕਿਤੇ ਵੀ ਕੀਤੇ ਜਾ ਸਕਦੇ ਹਨ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਜੇਕਰ ਤੁਹਾਡੇ ਵਿੱਚ COVID-19 ਦੇ ਕੋਈ ਲੱਛਣ ਹਨ ਭਾਵੇਂ ਉਹ ਹਲਕੇ ਹੀ ਹੋਣ ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ।
ਜੇਕਰ ਤੁਹਾਨੂੰ COVID-19 ਵਾਲੇ ਕਿਸੇ ਵਿਅਕਤੀ ਦਾ ਨਜ਼ਦੀਕੀ ਸੰਪਰਕ ਮੰਨਿਆ ਜਾਂਦਾ ਹੈ ਤਾਂ ਤੁਹਾਨੂੰ ਵੀ ਟੈਸਟ ਕਰਵਾਉਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਪਹਿਲਾਂ ਤੋਂ ਹੀ COVID-19 ਹੈ, ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ ਤੁਹਾਡੇ ਠੀਕ ਹੋਣ ਤੋਂ ਬਾਅਦ ਤੁਹਾਡੇ ਵਿੱਚ ਘੱਟੋ-ਘੱਟ 4 ਹਫ਼ਤਿਆਂ ਬਾਅਦ ਨਵੇਂ ਲੱਛਣ ਪੈਦਾ ਹੁੰਦੇ ਹਨ।
ਜੇਕਰ ਤੁਸੀਂ ਕਿਸੇ ਬਜ਼ੁਰਗ-ਸੰਭਾਲ ਸਹੂਲਤ ਵਿੱਚ ਜਾ ਰਹੇ ਹੋ, ਕਿਸੇ ਪੁਰਾਣੀ ਡਾਕਟਰੀ ਸਮੱਸਿਆ ਵਾਲੇ ਵਿਅਕਤੀ ਨੂੰ ਮਿਲਣ ਜਾਂ ਕਿਸੇ ਸਮਾਰੋਹ ਜਾਂ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਤਾਂ ਰੈਪਿਡ ਐਂਟੀਜਨ ਟੈਸਟ ਕਰਨ ਬਾਰੇ ਵਿਚਾਰ ਕਰੋ।
ਜੇਕਰ ਇਹ ਤੁਹਾਡੇ ਸਕੂਲ ਜਾਂ ਰੁਜ਼ਗਾਰਦਾਤਾ ਲਈ COVID ਸਕ੍ਰੀਨਿੰਗ ਪ੍ਰੋਗਰਾਮ ਦਾ ਹਿੱਸਾ ਹੈ ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ