ਲੱਛਣ ਅਤੇ ਮੱਦਦ ਕਦੋਂ ਲੈਣੀ ਹੈ

COVID-19 ਦੇ ਹਲਕੇ ਅਤੇ ਦਰਮਿਆਨੇ ਲੱਛਣਾਂ ਬਾਰੇ ਜਾਣੋ, ਜਿਨ੍ਹਾਂ ਦਾ ਇਲਾਜ ਆਮ ਤੌਰ 'ਤੇ ਘਰ ਵਿੱਚ ਕੀਤਾ ਜਾ ਸਕਦਾ ਹੈ। ਜਾਣੋ ਕਿ ਉਹਨਾਂ ਗੰਭੀਰ ਲੱਛਣਾਂ ਨੂੰ ਕਿਵੇਂ ਪਛਾਣਨਾ ਹੈ ਜਿਨ੍ਹਾਂ ਲਈ ਡਾਕਟਰੀ ਸਹਾਇਤਾ ਦੀ ਲੋੜ ਹੋਵੇਗੀ।
COVID-19 ਦੇ ਸਾਰੇ ਆਮ ਲੱਛਣਾਂ ਦੀ ਸੂਚੀ ਲਈ ਇਸ ਪੰਨੇ ਦੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ। ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਕੀ ਕਰਨਾ ਹੈ, ਤਾਂ COVID-19 ਲੱਛਣ ਜਾਂਚਕਰਤਾ ਦੀ ਵਰਤੋਂ ਕਰੋ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਹਲਕੇ ਲੱਛਣ ਜਿਨ੍ਹਾਂ ਦਾ ਆਮ ਤੌਰ 'ਤੇ ਘਰ ਵਿੱਚ ਪ੍ਰਬੰਧਨ ਕੀਤਾ ਜਾ ਸਕਦਾ ਹੈ, ਵਿੱਚ ਵਗਦਾ ਨੱਕ, ਗਲੇ ਵਿੱਚ ਖਰਾਸ਼, ਖੰਘ, ਦਰਦ ਅਤੇ ਪੀੜਾਂ, ਸਿਰ ਦਰਦ, ਬੁਖ਼ਾਰ (ਉੱਚ ਤਾਪਮਾਨ) ਅਤੇ ਥਕਾਵਟ ਸ਼ਾਮਲ ਹਨ।
ਜੇ ਤੁਹਾਨੂੰ COVID-19 ਹੈ ਅਤੇ ਤੁਸੀਂ ਗਰਭਵਤੀ ਹੋ, ਕੋਈ ਪੁਰਾਣੀ ਡਾਕਟਰੀ ਸਮੱਸਿਆ ਹੈ ਜਾਂ ਤੁਸੀਂ ਬਹੁਤ ਜ਼ਿਆਦਾ ਚਿੰਤਤ ਹੋ, ਤਾਂ ਆਪਣੇ ਜੀਪੀ ਨਾਲ ਸੰਪਰਕ ਕਰੋ - ਭਾਵੇਂ ਤੁਹਾਡੇ ਹਲਕੇ ਲੱਛਣ ਹੋਣ।
ਤੁਹਾਨੂੰ ਦਰਮਿਆਨੇ ਲੱਛਣਾਂ ਦੀ ਨੇੜਿਓਂ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇਕਰ ਉਹ ਵਿਗੜ ਜਾਂਦੇ ਹਨ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਹਨਾਂ ਵਿੱਚ ਸ਼ਾਮਲ ਹਨ ਆਪਣੇ ਘਰ ਵਿੱਚ ਆਸ-ਪਾਸ ਘੁੰਮਦੇ ਹੋਏ ਜ਼ਿਆਦਾ ਸਾਹ ਲੈਣ ਦੀ ਲੋੜ ਪੈਣਾ, 38℃ ਤੋਂ ਵੱਧ ਬੁਖਾਰ ਹੋਣਾ ਜੋ ਇਲਾਜ ਨਾਲ ਠੀਕ ਨਹੀਂ ਹੋ ਰਿਹਾ ਹੈ ਅਤੇ ਬਿਸਤਰੇ ਤੋਂ ਉੱਠਣ ਲਈ ਮੁਸ਼ਕਲ ਹੋ ਰਹੀ ਹੈ।
ਆਪਣੇ ਆਪ ਨੂੰ ਇਹ ਸਵਾਲ ਸਵੇਰੇ, ਦੁਪਹਿਰ ਅਤੇ ਰਾਤ ਨੂੰ ਪੁੱਛੋ। ਕੀ ਮੈਂ ਆਪਣਾ ਭੋਜਨ ਆਪ ਲੈ ਸਕਦਾ/ਸਕਦੀ ਹਾਂ? ਕੀ ਮੈਂ ਆਪ ਪਾਣੀ ਪੀ ਸਕਦਾ/ਸਕਦੀ ਹਾਂ? ਕੀ ਮੈਂ ਆਮ ਤੌਰ 'ਤੇ ਟਾਇਲਟ ਆਪ ਜਾ ਸਕਦਾ/ਸਕਦੀ ਹਾਂ? ਕੀ ਮੈਂ ਆਪਣੀ ਨਿਯਮਤ ਦਵਾਈ ਲੈ ਸਕਦਾ/ਸਕਦੀ ਹਾਂ? ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ 'ਨਾਂਹ' ਵਿੱਚ ਦਿੰਦੇ ਹੋ, ਤਾਂ ਆਪਣੇ ਜੀਪੀ ਨੂੰ ਕਾਲ ਕਰੋ।
ਗੰਭੀਰ ਲੱਛਣਾਂ ਵਿੱਚ ਆਰਾਮ ਕਰਦੇ ਸਮੇਂ ਵੀ ਸਾਹ ਚੜ੍ਹਨਾ ਜਾਂ ਵਾਕਾਂ ਨੂੰ ਬੋਲਣ ਵਿੱਚ ਅਸਮਰੱਥ ਹੋਣਾ, ਸੁਸਤੀ ਅਤੇ ਛਾਤੀ ਵਿੱਚ 10 ਮਿੰਟਾਂ ਤੋਂ ਵੱਧ ਸਮੇਂ ਲਈ ਦਰਦ ਹੋਣਾ ਸ਼ਾਮਲ ਹਨ। ਜੇ ਤੁਸੀਂ ਗੰਭੀਰ ਲੱਛਣਾਂ ਦਾ ਅਨੁਭਵ ਕਰਦੇ ਹੋ ਤਾਂ ਐਂਬੂਲੈਂਸ ਲਈ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰੋ ਅਤੇ ਫ਼ੋਨ ਚੁੱਕਣ ਵਾਲੇ ਨੂੰ ਦੱਸੋ ਕਿ ਤੁਹਾਨੂੰ COVID-19 ਹੈ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਜਾਂਚਕਰਤਾ ਦੀ ਵਰਤੋਂ ਕਰੋ।
ਆਪਣੀ ਭਾਸ਼ਾ ਵਿੱਚ ਸਿਹਤ ਜਾਣਕਾਰੀ ਪ੍ਰਾਪਤ ਕਰਨ ਲਈ ਰਾਸ਼ਟਰੀ ਕਰੋਨਾਵਾਇਰਸ ਹੈਲਪਲਾਈਨ ਨੂੰ 1800 020 080 ਉੱਤੇ ਫ਼ੋਨ ਕਰੋ — ਅਤੇ 8 ਦਬਾਓ।