COVID ਤੋਂ ਠੀਕ ਹੋਣਾ

COVID-19 ਤੋਂ ਠੀਕ ਹੋਣ ਵਿੱਚ ਲੱਗਣ ਵਾਲਾ ਸਮਾਂ ਵਿਅਕਤੀ ਦਰ ਵਿਅਕਤੀ ਵੱਖੋਂ-ਵੱਖਰਾ ਹੋ ਸਕਦਾ ਹੈ।
ਆਮ ਤੌਰ 'ਤੇ, ਹਲਕੇ ਲੱਛਣਾਂ ਵਾਲੇ ਜ਼ਿਆਦਾਤਰ ਲੋਕ ਕੁੱਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ — ਖਾਸ ਤੌਰ 'ਤੇ ਜੇਕਰ ਉਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਹਲਕੇ ਲੱਛਣਾਂ ਵਾਲੇ ਲੋਕਾਂ ਨੂੰ ਆਮ ਤੌਰ 'ਤੇ 7 ਦਿਨਾਂ ਬਾਅਦ ਠੀਕ ਮੰਨਿਆ ਜਾਂਦਾ ਹੈ, ਬਸ਼ਰਤੇ ਉਨ੍ਹਾਂ ਦੇ ਲੱਛਣ ਬੰਦ ਹੋ ਗਏ ਹੋਣ। ਹਾਲਾਂਕਿ, ਤੁਸੀਂ ਅਜੇ ਵੀ ਕੁੱਝ ਹੋਰ ਦਿਨਾਂ ਲਈ ਆਪਣੀ ਬਿਮਾਰੀ ਦੇ ਪ੍ਰਭਾਵ ਨੂੰ ਮਹਿਸੂਸ ਕਰ ਸਕਦੇ ਹੋ।
ਨੀਂਦ ਨੂੰ ਤਰਜੀਹ ਦਿਓ - ਜਦੋਂ ਅਸੀਂ ਚੰਗੀ, ਆਰਾਮਦਾਇਕ ਨੀਂਦ ਲੈਂਦੇ ਹਾਂ ਤਾਂ ਅਸੀਂ ਵਧੀਆ ਢੰਗ ਨਾਲ ਸਿਹਤਯਾਬ ਅਤੇ ਠੀਕ ਹੋ ਜਾਂਦੇ ਹਾਂ।
ਬਹੁਤ ਜ਼ਿਆਦਾ ਬੋਝ ਨਾ ਲਓ — ਕਰਿਆਨੇ ਦਾ ਸਮਾਨ ਲੈਣ, ਬੱਚਿਆਂ ਦਾ ਧਿਆਨ ਰੱਖਣ ਅਤੇ ਬੱਚਿਆਂ ਨੂੰ ਖੇਡਾਂ ਦੀਆਂ ਗਤੀਵਿਧੀਆਂ ਵਿੱਚ ਛੱਡਣ-ਲਿਆਉਣ ਵਰਗੀਆਂ ਚੀਜ਼ਾਂ ਕਰਨ ਲਈ ਸਹਾਇਤਾ ਕਰਨ ਵਾਲੇ ਲੋਕਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ। ਥਕਾ ਦੇਣ ਵਾਲੇ ਸਫ਼ਰ ਤੋਂ ਬਚਣ ਲਈ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਘਰ ਤੋਂ ਕੰਮ ਕਰੋ।
ਹਾਈਡਰੇਟਿਡ ਰੱਖੋ - ਬੁਨਿਆਦੀ ਪਰ ਅਹਿਮ ਗੱਲ ਹੈ, ਖਾਸ ਕਰਕੇ ਠੰਡੇ ਮੌਸਮ ਵਿੱਚ ਜਦੋਂ ਤੁਹਾਨੂੰ ਪਿਆਸ ਨਾ ਲੱਗੇ।
ਸਿਹਤਮੰਦ ਖਾਓ - ਭਾਵੇਂ ਤੁਸੀਂ ਅਜੇ ਵੀ ਆਪਣੇ ਭੋਜਨ ਨੂੰ ਸੁੰਘ ਜਾਂ ਸੁਆਦ ਨਹੀਂ ਲੈ ਸਕਦੇ, ਤਾਂ ਵੀ ਸਿਹਤਮੰਦ ਭੋਜਨ ਬਾਰੇ ਸੋਚੋ ਕਿਉਂਕਿ ਤੁਹਾਡੇ ਸਰੀਰ ਨੂੰ ਠੀਕ ਹੋਣ ਲਈ ਤਾਕਤ ਦੀ ਲੋੜ ਹੈ।
ਕਸਰਤ COVID-19 ਤੋਂ ਠੀਕ ਹੋਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਕ ਵਾਰ ਜਦੋਂ ਉਹ ਕਾਫੀ ਹੱਦ ਤਕ ਠੀਕ ਮਹਿਸੂਸ ਕਰ ਲੱਗ ਜਾਂਦੇ ਹਨ ਤਾਂ ਹਲਕੇ ਲੱਛਣਾਂ ਵਾਲੇ ਜ਼ਿਆਦਾਤਰ ਲੋਕ ਹਲਕੀ ਗਤੀਵਿਧੀ ਕਰਨਾ ਸ਼ੁਰੂ ਕਰ ਸਕਦੇ ਹਨ, ਜਿਵੇਂ ਕਿ ਪੈਦਲ ਚੱਲਣਾ। ਜੇਕਰ ਤੁਹਾਡੇ ਵਿੱਚ ਦਰਮਿਆਨੇ ਲੱਛਣ ਹਨ, ਤਾਂ ਦੁਬਾਰਾ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਕਰੋ। ਜੇਕਰ ਤੁਹਾਨੂੰ 10 ਮਿੰਟਾਂ ਤੋਂ ਵੱਧ ਸਮੇਂ ਲਈ ਛਾਤੀ ਵਿੱਚ ਦਰਦ ਜਾਂ ਧੜਕਣ ਵਧਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ