COVID ਤੋਂ ਸੁਰੱਖਿਆ

ਭਾਵੇਂ ਤੁਹਾਨੂੰ ਪਹਿਲਾਂ ਵੀ ਇਹ ਵਾਇਰਸ ਲੱਗ ਚੁੱਕਾ ਹੈ, ਤਾਂ ਵੀ ਤੁਸੀਂ COVID-19 ਤੋਂ ਆਪਣੇ ਆਪ ਨੂੰ ਸੁਰੱਖਿਅਤ ਅਤੇ ਆਪਣੇ ਅਜ਼ੀਜ਼ਾਂ ਨੂੰ ਬਚਾ ਸਕਦੇ ਹੋ।
ਬਹੁਤ ਸਾਰੇ ਵਾਇਰਸਾਂ ਵਾਂਗ, ਰੋਕਥਾਮ ਅਤੇ ਟੀਕਾਕਰਨ COVID-19 ਨੂੰ ਫੈਲਣ ਤੋਂ ਰੋਕਣ ਦੇ ਸਭ ਤੋਂ ਵਧੀਆ ਤਰੀਕੇ ਹਨ। ਇੱਥੇ COVID-19 ਨਾਲ ਲੜਨ ਲਈ ਕੁੱਝ ਸਰਲ ਕਦਮ ਹਨ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਟੀਕਾਕਰਨ ਤੁਹਾਡੇ ਇਮਿਊਨ ਸਿਸਟਮ ਨੂੰ COVID-19 ਵਰਗੇ ਵਾਇਰਸਾਂ ਨੂੰ ਜਲਦੀ ਪਛਾਣਨ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਸਿਖਲਾਈ ਦਿੰਦੇ ਹਨ। ਜੇ ਤੁਸੀਂ COVID ਤੋਂ ਗ੍ਰਸਤ ਹੋ ਜਾਂਦੇ ਹੋ ਤਾਂ ਉਹ ਤੁਹਾਨੂੰ ਬਹੁਤ ਬਿਮਾਰ ਹੋਣ ਤੋਂ ਰੋਕਣ ਵਿੱਚ ਵੀ ਮੱਦਦ ਕਰਦੇ ਹਨ। ਬੂਸਟਰ ਸੁਰੱਖਿਆ ਦੀ ਇੱਕ ਹੋਰ ਪਰਤ ਜੋੜਦੇ ਹਨ, ਜੋ ਸਮੇਂ ਦੇ ਨਾਲ ਘਟ ਸਕਦੀ ਹੈ।
ਭਾਵੇਂ ਕਿ ਤੁਹਾਨੂੰ COVID-19 ਸੀ, ਫਿਰ ਵੀ ਤੁਹਾਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਬਹੁਤੇ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਆਪਣਾ ਟੀਕਾਕਰਨ ਕਰਵਾਉਣ ਲਈ 3 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।
ਸਾਬਣ ਅਤੇ ਪਾਣੀ ਦੀ ਵਰਤੋਂ ਕਰਕੇ ਘੱਟੋ-ਘੱਟ 20 ਸਕਿੰਟਾਂ ਲਈ ਨਿਯਮਿਤ ਤੌਰ 'ਤੇ ਆਪਣੇ ਹੱਥ ਧੋ ਕੇ ਚੰਗੀ ਸਫਾਈ ਦਾ ਅਭਿਆਸ ਕਰੋ। ਵਿਕਲਪਕ ਤੌਰ 'ਤੇ, ਅਲਕੋਹਲ-ਯੁਕਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ। ਖੰਘਣ ਜਾਂ ਛਿੱਕਣ ਵੇਲੇ ਹਮੇਸ਼ਾ ਆਪਣੇ ਨੱਕ ਅਤੇ ਮੂੰਹ ਨੂੰ ਟਿਸ਼ੂ ਜਾਂ ਕੂਹਣੀ ਨਾਲ ਢੱਕੋ।
ਦੂਜਿਆਂ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹੋ (ਸਰੀਰਕ ਦੂਰੀ) ਅਤੇ ਜਿੱਥੇ ਵੀ ਸੰਭਵ ਹੋਵੇ ਭੀੜ ਵਾਲੀਆਂ ਥਾਵਾਂ ਤੋਂ ਬਚੋ, ਕਿਉਂਕਿ ਨਜ਼ਦੀਕੀ ਸੰਪਰਕ COVID-19 ਦੇ ਫੈਲਣ ਦੇ ਜ਼ੋਖਮ ਨੂੰ ਵਧਾਉਂਦਾ ਹੈ।
ਮਾਸਕ ਪਹਿਨੋ, ਖਾਸ ਕਰਕੇ ਭੀੜ ਵਿੱਚ, ਤੰਗ ਥਾਵਾਂ ਜਾਂ ਜਨਤਕ ਆਵਾਜਾਈ ਵਿੱਚ।
ਉਹਨਾਂ ਲੋਕਾਂ ਨਾਲ ਸੰਪਰਕ ਕਰਨ ਤੋਂ ਬਚੋ ਜੋ ਬਿਮਾਰ ਹਨ ਅਤੇ ਜੇਕਰ ਤੁਸੀਂ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦੇ ਹੋ, ਤਾਂ ਘਰ ਵਿੱਚ ਰਹੋ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ