ਲੰਬੇ COVID ਨੂੰ ਸਮਝਣਾ

ਆਮ ਨਾ ਹੋਣ ਦੇ ਬਾਵਜੂਦ, ਕੁੱਝ ਲੋਕ COVID-19 ਕਾਰਨ ਹੋਣ ਵਾਲੀਆਂ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਵਿਕਸਿਤ ਕਰ ਸਕਦੇ ਹਨ। ਕੁੱਝ ਲੋਕਾਂ ਵਿੱਚ ਕੋਵਿਡ ਦੀ ਲਾਗ ਤੋਂ ਬਾਅਦ ਹਫ਼ਤਿਆਂ ਜਾਂ ਮਹੀਨਿਆਂ ਤੱਕ ਇਸਦੇ ਲੱਛਣ ਦਿਖਣੇ ਜਾਰੀ ਰਹਿ ਸਕਦੇ ਹਨ। ਇਸ ਨੂੰ ਕਈ ਵਾਰ 'ਲੰਬਾ COVID', ਜਾਂ 'COVID-19 ਤੋਂ ਬਾਅਦ ਦੀ ਸਮੱਸਿਆ' ਵਜੋਂ ਜਾਣਿਆ ਜਾਂਦਾ ਹੈ।
ਇਹ ਸਮਝਣ ਲਈ ਖੋਜਾਂ ਜਾਰੀ ਹਨ ਕਿ ਕਿਉਂ ਕੁੱਝ ਲੋਕਾਂ ਨੂੰ ਲੰਬਾ ਕੋਵਿਡ ਹੁੰਦਾ ਹੈ ਅਤੇ ਦੂਸਰਿਆਂ ਨੂੰ ਨਹੀਂ ਹੁੰਦਾ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਲੰਬੇ COVID ਨੂੰ ਕਈ ਵਾਰ COVID-19 ਤੋਂ ਬਾਅਦ ਦੀ ਸਮੱਸਿਆ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਗੰਭੀਰ ਬਿਮਾਰੀ ਦੇ ਲੰਬੇ ਸਮੇਂ ਬਾਅਦ COVID-19 ਦੇ ਲੱਛਣ ਰਹਿੰਦੇ ਹਨ, ਜਾਂ ਵਿਕਸਿਤ ਹੁੰਦੇ ਹਨ। ਇਹ ਲੱਛਣ ਹਫ਼ਤਿਆਂ ਜਾਂ ਕਈ ਵਾਰ ਮਹੀਨਿਆਂ ਤੱਕ ਰਹਿ ਸਕਦੇ ਹਨ।
ਲੰਬੇ COVID ਦੇ ਸਭ ਤੋਂ ਆਮ ਲੱਛਣਾਂ ਵਿੱਚ ਥਕਾਵਟ, ਸਿਰਦਰਦ, ਲਗਾਤਾਰ ਖੰਘ ਆਉਣੀ, ਚੱਕਰ ਆਉਣੇ, ਸਾਹ ਚੜ੍ਹਨਾ, ਨੀਂਦ ਨਾ ਆਉਣੀ ਅਤੇ ਦਿਮਾਗੀ ਧੁੰਦ। ਲੰਬੇ COVID ਵਾਲੇ ਕੁੱਝ ਲੋਕ ਖ਼ਰਾਬ ਮੂਡ ਜਾਂ ਚਿੰਤਾ ਦਾ ਅਨੁਭਵ ਕਰ ਸਕਦੇ ਹਨ।
ਅੰਤਰੀਵ ਮੈਡੀਕਲ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਮੋਟਾਪਾ, ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕ, COVID-19 ਦੀ ਲਾਗ ਤੋਂ ਲੰਬੇ ਸਮੇਂ ਦੀਆਂ ਪੇਚੀਦਗੀਆਂ ਪੈਦਾ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।
ਲੰਬੇ COVID ਦੀ ਜਾਂਚ ਕਿਸੇ ਜੀਪੀ ਦੁਆਰਾ ਵੀ ਕੀਤੀ ਜਾ ਸਕਦੀ ਹੈ। ਉਹ ਉਹਨਾਂ ਲੱਛਣਾਂ ਦਾ ਮੁਲਾਂਕਣ ਕਰਕੇ ਅਜਿਹਾ ਕਰ ਸਕਦੇ ਹਨ ਜੋ ਕੋਈ ਵਿਅਕਤੀ ਗੰਭੀਰ ਬਿਮਾਰ ਹੋਣ ਤੋਂ ਠੀਕ ਹੋਣ ਤੋਂ ਬਾਅਦ ਵੀ ਅਨੁਭਵ ਕਰ ਰਿਹਾ ਹੈ।
ਲੰਬੇ COVID ਦਾ ਪ੍ਰਬੰਧਨ ਕਰਨ ਵਿੱਚ ਮੱਦਦ ਕਰਨ ਲਈ, ਆਪਣੇ-ਆਪ ਨੂੰ ਥੱਕਣ ਤੋਂ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਵਿਵਸਥਿਤ ਕਰਨਾ ਮਹੱਤਵਪੂਰਨ ਹੈ। ਆਪਣੀ ਊਰਜਾ ਬਚਾਓ ਅਤੇ ਅਕਸਰ ਆਰਾਮ ਕਰੋ। ਕੁੱਝ ਲੱਛਣਾਂ ਦੀ ਇਲਾਜ ਨਾਲ ਮੱਦਦ ਕੀਤੀ ਜਾ ਸਕਦੀ ਹੈ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ
Last reviewed: July 2022