ਇਕਾਂਤਵਾਸ ਕਿਵੇਂ ਅਤੇ ਕਿੱਥੇ ਕਰਨਾ ਹੈ

ਜੇਕਰ ਤੁਹਾਨੂੰ COVID-19 ਹੈ, ਤਾਂ ਤੁਹਾਨੂੰ ਉਦੋਂ ਤੱਕ ਘਰ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਤੁਹਾਡੇ ਗੰਭੀਰ ਲੱਛਣ ਖ਼ਤਮ ਨਹੀਂ ਹੋ ਜਾਂਦੇ ਹਨ। ਜੇਕਰ ਸੰਭਵ ਹੋਵੇ, ਤਾਂ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਤੋਂ ਬਚਣ ਦੀ ਕੋਸ਼ਿਸ਼ ਕਰੋ।
ਜੇਕਰ ਤੁਹਾਡਾ ਘਰੋਂ ਬਾਹਰ ਜਾਣਾ ਲਾਜ਼ਮੀ ਹੈ, ਤਾਂ ਮੂੰਹ 'ਤੇ ਮਾਸਕ ਪਾਓ ਅਤੇ ਦੂਜਿਆਂ ਤੋਂ ਦੂਰ ਰਹੋ।
ਨਵੀਨਤਮ ਜਾਣਕਾਰੀ ਲਈ ਆਪਣੇ ਸਿਹਤ ਵਿਭਾਗ ਦੀ ਵੈੱਬਸਾਈਟ ਦੇਖੋ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਜਦੋਂ ਤੁਸੀਂ ਅਲੱਗ ਰਹਿ ਰਹੇ ਹੋ, ਤਾਂ ਆਪਣੇ ਘਰ ਦੇ ਮੈਂਬਰਾਂ ਤੋਂ ਵੱਖ ਰਹੋ, ਚੰਗੀ ਤਰ੍ਹਾਂ ਹਵਾਦਾਰ ਕਮਰੇ ਵਿੱਚ ਸੌਂਵੋ ਅਤੇ ਜੇ ਸੰਭਵ ਹੋਵੇ ਤਾਂ ਵੱਖਰੇ ਬਾਥਰੂਮ ਦੀ ਵਰਤੋਂ ਕਰੋ।
ਕਿਸੇ ਨੂੰ ਵੀ ਆਪਣੇ ਘਰ ਨਾ ਆਉਣ ਦਿਓ, ਜਦੋਂ ਤੱਕ ਇਹ ਡਾਕਟਰੀ ਜਾਂ ਨਿੱਜੀ ਦੇਖਭਾਲ ਲਈ ਨਾ ਹੋਵੇ।
ਕੀਟਾਣੂਨਾਸ਼ਕ ਵਰਤਣ ਤੋਂ ਪਹਿਲਾਂ ਡਿਟਰਜੈਂਟ ਅਤੇ ਗਰਮ ਪਾਣੀ ਨਾਲ - ਵੱਧ-ਛੋਹੀਆਂ ਜਾਣ ਵਾਲੀਆਂ ਸਤਹਾਂ - ਜਿਵੇਂ ਕਿ ਦਰਵਾਜ਼ੇ ਦੇ ਮੁੱਠੇ, ਉਪਕਰਣ ਅਤੇ ਬੈਂਚਟੌਪ - ਨੂੰ ਸਾਫ਼ ਕਰੋ, ਕਿਉਂਕਿ ਮਿੱਟੀ-ਘੱਟਾ ਅਤੇ ਚਿਕਨਾਈ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦੇ ਹਨ ਕਿ ਕੀਟਾਣੂਨਾਸ਼ਕ ਕਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ। ਜਾਂ, ਸਫ਼ਾਈ ਅਤੇ ਰੋਗਾਣੂ-ਮੁਕਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵਾਲੇ 2-ਇਨ-1 ਉਤਪਾਦ ਦੀ ਵਰਤੋਂ ਕਰੋ।
ਜੇਕਰ ਤੁਸੀਂ ਕਿਸੇ ਅਪਾਰਟਮੈਂਟ ਬਿਲਡਿੰਗ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਆਪਣੀ ਯੂਨਿਟ ਵਿੱਚ ਰਹਿਣਾ ਚਾਹੀਦਾ ਹੈ। ਤੁਹਾਨੂੰ ਸਾਂਝੀਆਂ ਸਹੂਲਤਾਂ ਜਿਵੇਂ ਕਿ ਲਾਂਡਰੀ ਜਾਂ ਲਾਬੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੂੜਾ ਇਕੱਠਾ ਕਰਨ ਬਾਰੇ ਆਪਣੇ ਬਿਲਡਿੰਗ ਮੈਨੇਜਰ ਨਾਲ ਸੰਪਰਕ ਕਰੋ। ਡਿਲਿਵਰੀ ਤੁਹਾਡੇ ਦਰਵਾਜ਼ੇ ਦੇ ਬਾਹਰ ਰੱਖ ਦਿੱਤੀ ਜਾਣੀ ਚਾਹੀਦੀ ਹੈ ਅਤੇ ਤੁਹਾਡੇ ਵਲੋਂ ਸਿਰਫ ਉਦੋਂ ਹੀ ਚੁੱਕੀ ਜਾਣੀ ਚਾਹੀਦੀ ਹੈ ਜਦੋਂ ਗਲਿਆਰਾ ਖਾਲੀ ਹੋਵੇ।
ਜੇ ਤੁਸੀਂ ਘਰ ਵਿਚ ਇਕੱਲੇ ਹੋ, ਤਾਂ ਸਹਾਇਤਾ ਦੀ ਮੰਗ ਕਰੋ, ਜਿਵੇਂ ਕਿ ਕਿਸੇ ਰਿਸ਼ਤੇਦਾਰ ਜਾਂ ਦੋਸਤ ਤੋਂ, ਜੋ ਨਿਯਮਿਤ ਤੌਰ 'ਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਹਾਲਾਂਕਿ, ਉਹਨਾਂ ਨੂੰ ਤੁਹਾਡੇ ਦਰਵਾਜ਼ੇ ਦੇ ਬਾਹਰ ਕਰਿਆਨੇ, ਦਵਾਈ ਜਾਂ ਚੀਜ਼ਾਂ-ਵਸਤੂਆਂ ਰੱਖਣ ਤੋਂ ਇਲਾਵਾ ਨਹੀਂ ਆਉਣਾ ਚਾਹੀਦਾ ਹੈ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ