ਘਰ ਵਿੱਚ ਲੱਛਣਾਂ ਦਾ ਇਲਾਜ

ਹਲਕੀ ਬਿਮਾਰੀ ਵਾਲੇ ਲੋਕ ਆਮ ਤੌਰ 'ਤੇ ਆਪਣੇ ਲੱਛਣਾਂ ਦਾ ਇਲਾਜ ਆਪ ਕਰ ਸਕਦੇ ਹਨ ਅਤੇ ਘਰ ਵਿੱਚ ਠੀਕ ਹੋ ਸਕਦੇ ਹਨ।
ਤੁਸੀਂ COVID-19 ਦੇ ਹਲਕੇ ਲੱਛਣਾਂ ਦਾ ਇਲਾਜ ਉਸੇ ਤਰ੍ਹਾਂ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਫਲੂ ਦਾ ਇਲਾਜ ਕਰੋਗੇ। ਅਰਾਮ ਤੁਹਾਡੇ ਸਰੀਰ ਨੂੰ ਵਾਇਰਸਾਂ ਨਾਲ ਲੜਨ ਵਿੱਚ ਮੱਦਦ ਕਰਦਾ ਹੈ ਅਤੇ ਆਮ ਮਿਲਣ ਵਾਲੇ ਦਰਦ ਨਿਵਾਰਕ ਬੁਖਾਰ ਜਾਂ ਦਰਦ ਅਤੇ ਪੀੜਾਂ ਕਾਰਨ ਹੋਣ ਵਾਲੀ ਬੇਅਰਾਮੀ ਨੂੰ ਘੱਟ ਕਰ ਸਕਦੇ ਹਨ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਜੇਕਰ ਤੁਹਾਡੇ ਵਿੱਚ COVID-19 ਦੇ ਹਲਕੇ ਲੱਛਣ ਹਨ, ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਹਾਈਡਰੇਟਿਡ ਰਹਿਣਾ ਚਾਹੀਦਾ ਹੈ। ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਵਰਗੀਆਂ ਦਰਦ-ਨਿਵਾਰਕ ਦਵਾਈਆਂ ਦੀ ਥੋੜ੍ਹੇ ਸਮੇਂ ਲਈ ਵਰਤੋਂ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕਸ, ਆਈਵਰਮੇਕਟਿਨ ਅਤੇ ਹਾਈਡ੍ਰੋਕਸਾਈਕਲੋਰੋਕਿਨ COVID-19 ਪ੍ਰਤੀ ਪ੍ਰਭਾਵਸ਼ਾਲੀ ਨਹੀਂ ਹਨ ਅਤੇ ਆਸਟ੍ਰੇਲੀਆ ਵਿੱਚ COVID-19 ਦੇ ਇਲਾਜ ਲਈ ਮਨਜ਼ੂਰ ਨਹੀਂ ਹਨ।
ਤੁਹਾਨੂੰ ਅਣ-ਪ੍ਰਮਾਣਿਤ ਵੈੱਬਸਾਈਟਾਂ ਤੋਂ ਕੋਈ ਵੀ ਦਵਾਈ ਨਹੀਂ ਖਰੀਦਣੀ ਚਾਹੀਦੀ ਹੈ, ਜਿਸ ਵਿੱਚ ਆਈਵਰਮੇਕਟਿਨ ਵੀ ਸ਼ਾਮਲ ਹੈ, ਕਿਉਂਕਿ ਇਹ ਤੁਹਾਨੂੰ ਉਲਟ ਪ੍ਰਤੀਕਰਮਾਂ ਦੇ ਗੰਭੀਰ ਖਤਰੇ ਵਿੱਚ ਪਾ ਸਕਦੀ ਹੈ।
COVID-19 ਦੇ ਗੰਭੀਰ ਲੱਛਣਾਂ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਕੋਰਟੀਕੋਸਟੀਰੌਇਡਜ਼, ਐਂਟੀਵਾਇਰਲ ਜਿਵੇਂ ਕਿ ਰੀਮਡੇਸਿਵਿਰ ਅਤੇ ਹੋਰ ਦਵਾਈਆਂ ਨਾਲ ਇਲਾਜ ਕਰਨ ਦੀ ਲੋੜ ਹੋ ਸਕਦੀ ਹੈ, ਇਹ ਨਿਰਭਰ ਕਰਦਾ ਹੈ ਕਿ ਉਹਨਾਂ ਦੇ ਲੱਛਣ ਕਿੰਨੇ ਗੰਭੀਰ ਹਨ।
ਜੇਕਰ ਤੁਹਾਨੂੰ ਦਵਾਈਆਂ ਬਾਰੇ ਕੋਈ ਚਿੰਤਾਵਾਂ ਜਾਂ ਸਵਾਲ ਹਨ ਜਾਂ ਤੁਹਾਡੇ ਲੱਛਣਾਂ ਦਾ ਇਲਾਜ ਕਿਵੇਂ ਕਰਨਾ ਹੈ, ਤਾਂ ਆਪਣੇ ਜਨਰਲ ਪ੍ਰੈਕਟੀਸ਼ਨਰ (GP) ਨਾਲ ਸੰਪਰਕ ਕਰੋ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ