ਤੁਹਾਡਾ ਲਾਗ ਗ੍ਰਸਤ ਸਮਾਂ

COVID-19 ਦੀ ਲਾਗ ਦੀ ਮਿਆਦ ਵੱਖ-ਵੱਖ ਹੋ ਸਕਦੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਲੱਛਣ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਤੋਂ ਹੀ ਲਾਗ ਗ੍ਰਸਤ ਮੰਨਿਆ ਜਾਂਦਾ ਹੈ।
'ਇਕਾਂਤਵਾਸ ਵਿੱਚ ਰਹਿਣ ਦਾ ਸਮਾਂ' ਦਿਸ਼ਾ-ਨਿਰਦੇਸ਼ ਹਨ ਕਿਉਂਕਿ ਬਿਮਾਰੀ ਹਰੇਕ ਵਿਅਕਤੀ ਵਿੱਚ ਵੱਖਰੇ ਤਰੀਕੇ ਨਾਲ ਅਸਰ ਕਰਦੀ ਹੈ। ਜੇਕਰ ਤੁਹਾਨੂੰ ਅਜੇ ਵੀ ਲੱਛਣ ਹਨ, ਤਾਂ ਤੁਸੀਂ ਲਾਗ ਨੂੰ ਅੱਗੇ ਫ਼ੈਲਾਅ ਸਕਦੇ ਹੋ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਜਿਨ੍ਹਾਂ ਲੋਕਾਂ ਨੂੰ 7 ਦਿਨਾਂ ਬਾਅਦ ਵੀ ਬੁਖ਼ਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼ ਜਾਂ ਗਲੇ ਵਿੱਚ ਖਰਾਸ਼ ਵਰਗੇ ਸਾਹ ਸੰਬੰਧੀ ਗੰਭੀਰ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਅਜੇ ਵੀ ਛੂਤਕਾਰੀ ਮੰਨਿਆ ਜਾਂਦਾ ਹੈ।
ਇਹ COVID-19 ਵਾਇਰਸ ਖੰਘਣ ਦੁਆਰਾ, ਜਾਂ ਹੱਥਾਂ, ਸਤਹਾਂ ਜਾਂ ਵਾਇਰਸ ਨਾਲ ਦੂਸ਼ਿਤ ਵਸਤੂਆਂ ਨਾਲ ਸੰਪਰਕ ਦੁਆਰਾ ਫ਼ੈਲਦਾ ਹੈ। ਜਦੋਂ ਤੁਹਾਨੂੰ ਲੱਛਣ ਹੋਣ, ਅਤੇ ਉਸਦੇ ਤੁਰੰਤ ਬਾਅਦ, ਦੂਜਿਆਂ ਤੋਂ ਦੂਰੀ ਬਣਾ ਕੇ ਰੱਖੋ, ਆਪਣੇ ਹੱਥ ਧੋਵੋ ਅਤੇ ਜੇ ਤੁਹਾਨੂੰ ਸੁੱਕੀ ਖੰਘ ਹੈ ਤਾਂ ਆਪਣੀ ਕੂਹਣੀ ਨਾਲ ਆਪਣੇ ਮੂੰਹ ਨੂੰ ਢੱਕੋ।
COVID-19 ਤੇਜ਼ੀ ਨਾਲ ਫ਼ੈਲ ਸਕਦਾ ਹੈ ਅਤੇ ਫ਼ਲੂ ਨਾਲੋਂ ਜ਼ਿਆਦਾ ਛੂਤਕਾਰੀ ਹੈ।
ਜੇਕਰ ਤੁਹਾਡੇ ਪਹਿਲੇ ਪੌਜ਼ੀਟਿਵ ਟੈਸਟ ਤੋਂ ਬਾਅਦ 7 ਦਿਨ ਬੀਤ ਚੁੱਕੇ ਹਨ ਅਤੇ ਤੁਹਾਡੇ ਵਿੱਚ ਅਜੇ ਵੀ ਸਾਹ ਸੰਬੰਧੀ ਗੰਭੀਰ ਲੱਛਣ ਹਨ (ਜਿਵੇਂ ਕਿ ਖੰਘ, ਨੱਕ ਵਗਣਾ ਜਾਂ ਗਲੇ ਵਿੱਚ ਖਰਾਸ਼), ਤਾਂ ਤੁਹਾਨੂੰ ਇਨ੍ਹਾਂ ਲੱਛਣਾਂ ਦੇ ਠੀਕ ਹੋਣ ਤੱਕ ਅਲੱਗ ਰਹਿਣਾ ਚਾਹੀਦਾ ਹੈ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ
Last reviewed: July 2022