COVID ਗ੍ਰਸਤ ਲੋਕਾਂ ਲਈ ਸਹਾਇਤਾ

ਜੇਕਰ ਤੁਸੀਂ ਘਰ ਰਹਿ ਰਹੇ ਹੋ ਕਿਉਂਕਿ ਤੁਹਾਨੂੰ COVID-19 ਹੈ ਅਤੇ ਤੁਸੀਂ ਜ਼ੋਖਮ ਗ੍ਰਸਤ ਜਾਂ ਵੱਧ ਉਮਰ ਦੇ ਆਸਟ੍ਰੇਲੀਅਨ ਹੋ, ਤਾਂ ਸਹਾਇਤਾ ਉਪਲਬਧ ਹੈ।
ਇੱਥੇ ਬਹੁਤ ਸਾਰੀਆਂ ਸਹਾਇਤਾ ਸੇਵਾਵਾਂ ਹਨ ਜੋ ਦਵਾਈਆਂ ਅਤੇ ਕਰਿਆਨੇ ਦਾ ਸਮਾਨ ਤੁਹਾਡੇ ਘਰ ਪਹੁੰਚਾ ਸਕਦੀਆਂ ਹਨ। ਤੁਸੀਂ ਮਾਨਸਿਕ ਸਿਹਤ ਸਹਾਇਤਾ ਤੱਕ ਵੀ ਪਹੁੰਚ ਕਰ ਸਕਦੇ ਹੋ।
ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਜੇਕਰ ਤੁਸੀਂ ਘਰ ਵਿੱਚ ਇਕੱਲੇ ਹੋ, ਤਾਂ ਪਰਿਵਾਰ, ਦੋਸਤਾਂ ਜਾਂ ਗੁਆਂਢੀਆਂ ਨੂੰ ਤੁਹਾਡੇ ਲਈ ਜ਼ਰੂਰੀ ਸਮਾਨ ਜਿਵੇਂ ਕਿ ਕਰਿਆਨੇ ਦੀਆਂ ਵਸਤੂਆਂ ਅਤੇ ਦਵਾਈਆਂ ਲਿਆਉਣ ਲਈ ਕਹੋ।
ਤੁਹਾਡੀ ਸਥਾਨਕ ਫਾਰਮੇਸੀ ਤੁਹਾਡੀਆਂ ਦਵਾਈਆਂ ਤੁਹਾਡੇ ਤੱਕ ਪਹੁੰਚਾਉਣ ਦੇ ਯੋਗ ਹੋ ਸਕਦੀ ਹੈ। ਉਹਨਾਂ ਨੂੰ ਪੁੱਛੋ ਕਿ ਕੀ ਉਹ ਇਹ ਸੇਵਾ ਪ੍ਰਦਾਨ ਕਰ ਸਕਦੇ ਹਨ।
ਤੁਸੀਂ ਕਰਿਆਨੇ ਦੀਆਂ ਵਸਤੂਆਂ ਦਾ ਔਨਲਾਈਨ ਆਰਡਰ ਕਰ ਸਕਦੇ ਹੋ।
ਘਬਰਾਹਟ, ਪ੍ਰੇਸ਼ਾਨੀ ਅਤੇ ਚਿੰਤਾ ਦੀਆਂ ਭਾਵਨਾਵਾਂ ਆਮ ਵਰਤਾਰਾ ਹਨ। ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਰਹਿਣ ਨਾਲ ਮੱਦਦ ਮਿਲ ਸਕਦੀ ਹੈ। ਵਿਕਲਪਕ ਤੌਰ 'ਤੇ, ਮੁਫ਼ਤ ਜਾਂ ਘੱਟ ਕੀਮਤ ਵਾਲੀ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚਣ ਬਾਰੇ ਆਪਣੇ ਜੀਪੀ ਨਾਲ ਗੱਲ ਕਰੋ।
ਬਜ਼ੁਰਗ ਵਿਅਕਤੀਆਂ ਲਈ COVID-19 ਸਹਾਇਤਾ ਲਾਈਨ, ਬਜ਼ੁਰਗ ਆਸਟ੍ਰੇਲੀਆਈਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ। ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8.30 ਵਜੇ ਤੋਂ ਸ਼ਾਮ 6 ਵਜੇ ਤੱਕ 1800 171 866 'ਤੇ ਫ਼ੋਨ ਕਰੋ।
ਕੀ COVID ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ? COVID ਬਾਰੇ ਸਪਸ਼ਟਤਾ ਪ੍ਰਾਪਤ ਕਰੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਅਤੇ ਐਂਟੀਵਾਇਰਲ ਯੋਗਤਾ ਜਾਂਚਕਰਤਾ ਦੀ ਵਰਤੋਂ ਕਰੋ।
ਕਿਰਪਾ ਕਰਕੇ 1800 020 080 ‘ਤੇ ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਲਈ ਪੁੱਛੋꓲ