ਮੁੱਖ ਸਮੱਗਰੀ 'ਤੇ ਜਾਓ

Free Australian health advice you can count on.

Free Australian health advice you can count on.

ਆਪਣੇ ਲਈ ਸਹੀ ਕਿਸਮ ਦਾ ਗਰਭ ਨਿਰੋਧਕ ਲੱਭਣਾ

ਤੁਹਾਡੇ ਲਈ ਸਹੀ ਗਰਭ ਨਿਰੋਧ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਅਤੇ ਨਿੱਜੀ ਫੈਸਲਾ ਹੈ। ਇਹ ਤੁਹਾਡੀ ਸਿਹਤ, ਜੀਵਨ ਸ਼ੈਲੀ ਅਤੇ ਤੁਹਾਡੀਆਂ ਲੋੜਾਂ ਅਤੇ ਤਰਜੀਹਾਂ 'ਤੇ ਨਿਰਭਰ ਕਰ ਸਕਦਾ ਹੈ। ਇਹ ਜਾਣਨ ਲਈ ਕੁਝ ਛੋਟੇ ਸਵਾਲਾਂ ਦੇ ਜਵਾਬ ਦਿਓ ਕਿ ਗਰਭ ਨਿਰੋਧ ਦੀਆਂ ਕਿਹੜੀਆਂ ਕਿਸਮਾਂ ਤੁਹਾਡੇ ਅਤੇ/ਜਾਂ ਤੁਹਾਡੇ ਸਾਥੀ(ਆਂ) ਲਈ ਸਭ ਤੋਂ ਵਧੀਆ ਕੰਮ ਕਰ ਸਕਦੀਆਂ ਹਨ।

ਹੁਣੇ ਸ਼ੁਰੂ ਕਰੋ

ਕਵਿਜ਼ ਕਿਵੇਂ ਕੰਮ ਕਰਦਾ ਹੈ

ਆਪਣੀਆਂ ਜ਼ਰੂਰਤਾਂ ਅਤੇ ਪਸੰਦਾਂ ਦੇ ਆਧਾਰ 'ਤੇ ਗਰਭ ਨਿਰੋਧਕ ਸੁਝਾਅ ਪ੍ਰਾਪਤ ਕਰਨ ਲਈ 3 ਆਸਾਨ ਕਦਮਾਂ ਦੀ ਪਾਲਣਾ ਕਰੋ।

ਅਨੁਮਾਨਿਤ ਮੁਕੰਮਲ ਹੋਣ ਦਾ ਸਮਾਂ: 5 ਮਿੰਟ।
  1. ਕਦਮ 1: ਆਪਣੀ ਸਿਹਤ, ਜੀਵਨਸ਼ੈਲੀ ਅਤੇ ਤਰਜੀਹਾਂ ਬਾਰੇ ਕੁਝ ਛੋਟੇ ਲੋੜੀਂਦੇ ਸਵਾਲਾਂ ਦੇ ਜਵਾਬ ਦਿਓ।

  2. ਕਦਮ 2: ਵਿਕਲਪਾਂ ਦੀ ਇੱਕ ਸੂਚੀ ਪ੍ਰਾਪਤ ਕਰੋ ਜੋ ਤੁਹਾਡੇ ਲਈ ਅਨੁਕੂਲ ਹੋ ਸਕਦੀਆਂ ਹਨ।

  3. ਕਦਮ 3: ਆਪਣੇ ਨਤੀਜਿਆਂ ਨੂੰ ਡਾਉਨਲੋਡ ਕਰੋ ਅਤੇ ਸੁਰੱਖਿਅਤ ਕਰੋ ਤਾਂ ਜੋ ਤੁਸੀਂ ਉਹਨਾਂ ਬਾਰੇ ਕਿਸੇ ਸਿਹਤ ਸੰਭਾਲ ਪੇਸ਼ੇਵਰ ਅਤੇ/ਜਾਂ ਆਪਣੇ ਸਾਥੀ(ਆਂ) ਨਾਲ ਗੱਲ ਕਰ ਸਕੋ।

ਕਵਿਜ਼ ਨੂੰ ਪੂਰਾ ਕਰਨ ਲਈ ਤੁਹਾਨੂੰ ਕਿਸੇ ਵੀ ਪੁਰਾਣੇ ਮੈਡੀਕਲ ਰਿਕਾਰਡ, ਟੈਸਟ ਦੇ ਨਤੀਜੇ ਜਾਂ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ।

ਤੁਸੀਂ ਕਿਸੇ ਵੀ ਸਮੇਂ "ਤੁਰੰਤ ਬਾਹਰ ਨਿਕਲੋ" ਬਟਨ ਦੀ ਵਰਤੋਂ ਕਰਕੇ ਰੁਕ ਸਕਦੇ ਹੋ ਜਾਂ ਛੱਡ ਸਕਦੇ ਹੋ।

ਇਸ ਟੂਲ ਬਾਰੇ

ਗਰਭ ਨਿਰੋਧਕ ਵਿਕਲਪ ਲੱਭਣ ਦੇ ਸਾਧਨ ਨੂੰ ਸਿਹਤ ਮਾਹਿਰਾਂ ਦੁਆਰਾ ਬਣਾਇਆ ਗਿਆ ਸੀ ਅਤੇ ਇਸਨੂੰ ਅਸਲ ਲੋਕਾਂ ਦੇ ਫੀਡਬੈਕ ਦੁਆਰਾ ਤਿਆਰ ਕੀਤਾ ਗਿਆ ਸੀ। ਇਹ ਲਿੰਗ ਅਤੇ ਜੇਂਡਰ ਦੀ ਪਰਵਾਹ ਕੀਤੇ ਬਿਨਾਂ, ਸਪੱਸ਼ਟ, ਸਬੂਤ-ਆਧਾਰਿਤ ਅਤੇ ਭਰੋਸੇਯੋਗ ਜਾਣਕਾਰੀ ਦਿੰਦਾ ਹੈ।

ਇਸ ਟੂਲ ਵਿੱਚ ਆਸਟ੍ਰੇਲੀਆ ਵਿੱਚ ਉਪਲਬਧ ਸਾਰੀਆਂ ਕਿਸਮਾਂ ਦੇ ਗਰਭ ਨਿਰੋਧਕਾਂ ਬਾਰੇ ਜਾਣਕਾਰੀ ਸ਼ਾਮਲ ਹੈ। ਹਾਲਾਂਕਿ ਇਹ ਤੁਹਾਨੂੰ ਵਿਕਲਪਾਂ ਦੀ ਪੜਚੋਲ ਕਰਨ ਵਿੱਚ ਮਦਦ ਕਰ ਸਕਦਾ ਹੈ, ਪਰ ਇਹ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਆਪਣੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਲਾਹ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ।

ਗਰਭ ਨਿਰੋਧਕ, ਜਿਨਸੀ ਸਿਹਤ ਅਤੇ ਆਸਟ੍ਰੇਲੀਆ ਵਿੱਚ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਬਾਰੇ ਹੋਰ ਜਾਣਨ ਲਈ ਸਾਡੇ ਅਕਸਰ ਪੁੱਛੇ ਜਾਂਦੇ ਸਵਾਲਾਂ ਨੂੰ ਬ੍ਰਾਊਜ਼ ਕਰੋ।

  • ਅਸੀਂ ਤੁਹਾਡੀ ਗੋਪਨੀਯਤਾ ਦੀ ਕਦਰ ਕਰਦੇ ਹਾਂ

    ਅਸੀਂ ਇਸ ਟੂਲ ਨੂੰ ਤੁਹਾਡੀ ਗੋਪਨੀਯਤਾ ਦਾ ਸਤਿਕਾਰ ਕਰਦੇ ਹੋਏ ਸੋਚੇ-ਸਮਝੇ ਫੈਸਲੇ ਲੈਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਹੈ। ਇਹ ਸੰਬੰਧਿਤ ਨਤੀਜੇ ਪ੍ਰਦਾਨ ਕਰਨ ਲਈ ਸੀਮਤ ਜਨਸੰਖਿਆ ਸਬੰਧੀ ਜਾਣਕਾਰੀ (ਜਿਵੇਂ ਕਿ ਉਮਰ ਸੀਮਾ ਅਤੇ ਲਿੰਗ) ਦੀ ਮੰਗ ਕਰਦਾ ਹੈ। ਅਸੀਂ ਅਜਿਹੀ ਜਾਣਕਾਰੀ ਇਕੱਠੀ ਨਹੀਂ ਕਰਦੇ ਜੋ ਸਿੱਧੀ ਤੁਹਾਡੀ ਪਛਾਣ ਕਰਦੀ ਹੈ ਅਤੇ ਟੂਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਲਈ ਸਿਰਫ਼ ਸੀਮਤ ਵਰਤੋਂ ਵਿਸ਼ਲੇਸ਼ਣ ਇਕੱਠੇ ਕਰਦੇ ਹਾਂ।

  • ਸੁਰੱਖਿਅਤ ਅਤੇ ਸੰਮਲਿਤ (ਸਮਾਵੇਸ਼ੀ)

    ਸਾਰੇ ਸਰੀਰਾਂ, ਸਬੰਧਾਂ ਅਤੇ ਪਛਾਣਾਂ ਲਈ ਸਹਾਇਕ ਜਾਣਕਾਰੀ।

  • ਹਰ ਥਾਂ ਤੋਂ ਪਹੁੰਚਯੋਗ

    ਮੋਬਾਈਲ, ਟੈਬਲੇਟ ਅਤੇ ਕੰਪਿਊਟਰ 'ਤੇ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ।

ਗਰਭ ਨਿਰੋਧਕ ਕਵਿਜ਼

ਤੁਹਾਡੇ ਅਤੇ/ਜਾਂ ਤੁਹਾਡੇ ਸਾਥੀ(ਆਂ) ਲਈ ਕਿਸ ਕਿਸਮ ਦੇ ਗਰਭ ਨਿਰੋਧਕ ਸਭ ਤੋਂ ਵਧੀਆ ਕੰਮ ਕਰ ਸਕਦੇ ਹਨ, ਇਹ ਜਾਣਨ ਲਈ ਕੁਝ ਛੋਟੇ ਸਵਾਲਾਂ ਦੇ ਜਵਾਬ ਦਿਓ।

ਕਵਿਜ਼ ਕਰੋ

ਪੜਚੋਲ ਅਤੇ ਤੁਲਨਾ ਕਰੋ

ਤੁਹਾਡੇ ਅਤੇ/ਜਾਂ ਤੁਹਾਡੇ ਸਾਥੀ(ਆਂ) ਲਈ ਸਭ ਤੋਂ ਵਧੀਆ ਕੀ ਕੰਮ ਕਰ ਸਕਦਾ ਹੈ, ਇਸ ਬਾਰੇ ਹੋਰ ਜਾਣਨ ਲਈ ਵੱਖ-ਵੱਖ ਕਿਸਮਾਂ ਦੇ ਗਰਭ ਨਿਰੋਧਕਾਂ ਦੀ ਚੋਣ ਕਰੋ ਅਤੇ ਉਹਨਾਂ ਦੀ ਤੁਲਨਾ ਕਰੋ।

ਤਰੀਕਿਆਂ ਦੀ ਤੁਲਨਾ ਕਰੋ

ਆਪਣੀ ਚੋਣ ਖੁਦ ਬਣਾਓ

ਇਹ ਮਹੱਤਵਪੂਰਨ ਹੈ ਕਿ ਤੁਸੀਂ ਗਰਭ ਅਵਸਥਾ ਅਤੇ ਗਰਭ ਨਿਰੋਧਕ ਬਾਰੇ ਆਪਣੇ ਫੈਸਲੇ ਖੁਦ ਲੈ ਸਕੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 'ਤੇ ਫੈਸਲੇ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ, ਤਾਂ ਪ੍ਰਜਨਨ ਜ਼ਬਰਦਸਤੀ ਅਤੇ ਦੁਰਵਿਵਹਾਰ ਬਾਰੇ ਜਾਣਕਾਰੀ ਲਈ ਚਿਲਡਰਨ ਬਾਏ ਚੁਆਇਸ ' (Children by Choice)ਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ ਤੇ ਜਾਓ, ਜਾਂ 1800RESPECT ਨੂੰ 1800 737 732 'ਤੇ ਕਾਲ ਕਰੋ।

ਕੀ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ?

ਤੁਸੀਂ ਟੂਲ ਦੀ ਵਰਤੋਂ ਆਪਣੇ ਆਪ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਕਰ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ। ਜੇ ਤੁਸੀਂ ਸਹਾਇਤਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਕੋਈ ਬਾਲਗ ਨਹੀਂ ਹੈ ਜਿਸ ਨਾਲ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕਿਸੇ ਜੀਪੀ ਜਾਂ ਜਿਨਸੀ ਸਿਹਤ ਕਲੀਨਿਕ ਵਿਖੇ ਜਾ ਸਕਦੇ ਹੋ। ਵਿਕਲਪਕ ਤੌਰ 'ਤੇ, ਤੁਸੀਂ ਗਰਭ ਨਿਰੋਧਕ ਅਤੇ ਕਿਸੇ ਹੋਰ ਮੁੱਦਿਆਂ ਬਾਰੇ ਆਮ ਸਹਾਇਤਾ ਅਤੇ ਸਲਾਹ ਵਾਸਤੇ ਕਿਡਜ਼ ਹੈਲਪਲਾਈਨ ਨੂੰ 1800 55 1800 'ਤੇ ਕਾਲ ਕਰ ਸਕਦੇ ਹੋ। ਇਹ ਮੁਫ਼ਤ ਹੈ, ਅਤੇ ਤੁਹਾਡੀ ਗੱਲਬਾਤ ਨੂੰ ਨਿੱਜੀ ਰੱਖਿਆ ਜਾਂਦਾ ਹੈ (ਇਸਦਾ ਅਰਥ ਹੈ ਇਹ ਸਿਰਫ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਹੀ ਰਹਿੰਦੀ ਹੈ)। ਤੁਸੀਂ ਉਨ੍ਹਾਂ ਦੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ: https://kidshelpline.com.au/ਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ

ਬੇਦਾਅਵਾ

ਇਹ ਸਾਧਨ ਗਰਭ ਨਿਰੋਧਕ ਬਾਰੇ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਆਪਣੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਲਾਹ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਇਸ ਟੂਲ ਦੀ ਵਰਤੋਂ ਕਰਕੇ, ਤੁਸੀਂ ਸਾਡੀ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ। ਇਹ ਜਾਣੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੇ ਅਤੇ ਸੁਰੱਖਿਅਤ ਰੱਖਦੇ ਹਾਂ। ਤੁਸੀਂ ਸਾਡੀ ਬਾਲ-ਅਨੁਕੂਲ ਸੰਗ੍ਰਹਿ ਨੀਤੀ ਵੀ ਪੜ੍ਹ ਸਕਦੇ ਹੋ।

ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026