ਮੁੱਖ ਸਮੱਗਰੀ 'ਤੇ ਜਾਓ

Free Australian health advice you can count on.

Free Australian health advice you can count on.

ਨਸਬੰਦੀ

ਇੱਕ ਅਜਿਹੀ ਪ੍ਰਕਿਰਿਆ ਜੋ ਅੰਡਕੋਸ਼ਾਂ ਤੋਂ ਸ਼ੁਕਰਾਣੂ ਲਿਜਾਣ ਵਾਲੀਆਂ ਨਲੀਆਂ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੰਦੀ ਹੈ।

  • ਸਥਾਈ

ਸੰਖੇਪ ਜਾਣਕਾਰੀ

ਕੀ ਇਸ ਦਾ ਕੋਈ ਹੋਰ ਨਾਮ ਹੈ?

'ਸਨਿੱਪ'।

ਇਹ ਕੀ ਹੈ?

ਇੱਕ ਛੋਟੀ ਜਿਹੀ ਸਰਜਰੀ ਪ੍ਰਕਿਰਿਆ ਜੋ ਉਹਨਾਂ ਟਿਊਬਾਂ ਨੂੰ ਰੋਕਦੀ ਹੈ ਜੋ ਅੰਡਕੋਸ਼ ਤੋਂ ਲਿੰਗ ਤੱਕ ਸ਼ੁਕਰਾਣੂਆਂ ਨੂੰ ਲੈ ਜਾਂਦੀਆਂ ਹਨ।

ਨਸਬੰਦੀ ਗਰਭਅਵਸਥਾ ਨੂੰ ਰੋਕਣ ਦਾ ਸਥਾਈ ਤਰੀਕਾ ਹੈ।

ਇਸ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ?

  • ਗਰਭ ਅਵਸਥਾ ਨੂੰ ਰੋਕਣਾ।

ਇਹ ਕਿਵੇਂ ਕੰਮ ਕਰਦਾ ਹੈ

ਇਹ ਕਿਵੇਂ ਕੰਮ ਕਰਦਾ ਹੈ?

ਨਸਬੰਦੀ ਕਲੀਨਿਕ ਵਿੱਚ ਕੀਤੀ ਜਾਣ ਵਾਲੀ ਛੋਟੀ ਜਿਹੀ ਸਰਜੀਕਲ ਪ੍ਰਕਿਰਿਆ ਹੁੰਦੀ ਹੈ ਜੋ ਸਥਾਨਕ ਬੇਹੋਸ਼ੀ ਦੇ ਅਧੀਨ ਕੀਤੀ ਜਾਂਦੀ ਹੈ। ਤੁਸੀਂ ਜਾਗ ਰਹੇ ਹੋਂਦੇ ਹੋ ਪਰ ਦਰਦ ਮਹਿਸੂਸ ਨਹੀਂ ਕਰਦੇ। ਪ੍ਰਕਿਰਿਆ ਨੂੰ ਆਮ ਤੌਰ 'ਤੇ 10-30 ਮਿੰਟਾਂ ਦਾ ਸਮਾਂ ਲੱਗਦਾ ਹੈ।

ਨਸਬੰਦੀ ਦੇ ਦੌਰਾਨ, ਵੈਸ ਡੇਫਰੈਂਸ (ਉਹ ਟਿਊਬਾਂ ਜੋ ਸ਼ੁਕਰਾਣੂਆਂ ਨੂੰ ਅੰਡਕੋਸ਼ ਤੋਂ ਲਿੰਗ ਤੱਕ ਲੈ ਜਾਂਦੀਆਂ ਹਨ) ਨੂੰ ਇੱਕ ਛੋਟਾ ਜਿਹਾ ਕੱਟ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਆਮ ਤੌਰ 'ਤੇ ਸੀਲ ਕੀਤਾ ਜਾਂਦਾ ਹੈ ਜਾਂ ਬੰਨ੍ਹਿਆ ਜਾਂਦਾ ਹੈ। ਇਹ ਸ਼ੁਕਰਾਣੂਆਂ ਨੂੰ ਲਿੰਗ ਤੱਕ ਪਹੁੰਚਣ ਤੋਂ ਰੋਕਦਾ ਹੈ ਅਤੇ ਇਸ ਲਈ ਇਹ ਵੀਰਜ ਵਿੱਚ ਨਹੀਂ ਮਿਲ ਸਕਦਾ। ਇਸਦਾ ਅਰਥ ਇਹ ਹੈ ਕਿ ਨਿਕਾਸ (ਕਮ) ਵਿੱਚ ਸ਼ੁਕਰਾਣੂ ਨਹੀਂ ਹੁੰਦਾ, ਅਤੇ ਅੰਡੇ ਨੂੰ ਫਰਟੀਲਾਈਜ ਨਹੀਂ ਕੀਤਾ ਜਾ ਸਕਦਾ।

ਜਦੋਂ ਕਿ ਤੁਹਾਡਾ ਵੀਰਜ ਸ਼ੁਕਰਾਣੂ-ਮੁਕਤ ਹੁੰਦਾ ਹੈ, ਇਹ ਅਜੇ ਵੀ ਉਹੀ ਦਿਖਦਾ ਅਤੇ ਮਹਿਸੂਸ ਹੁੰਦਾ ਹੈ। ਨਸਬੰਦੀ ਤੁਹਾਡੇ ਹਾਰਮੋਨਾਂ, ਲਿੰਗ ਲਗਣ, ਜਾਂ ਸੰਭੋਗ ਦੀ ਇੱਛਾ ਨੂੰ ਪ੍ਰਭਾਵਿਤ ਨਹੀਂ ਕਰਦੀ।

ਇਹ ਕਿੰਨੀ ਜਲਦੀ ਕੰਮ ਕਰਨਾ ਸ਼ੁਰੂ ਕਰਦਾ ਹੈ?

ਨਸਬੰਦੀ ਤੁਰੰਤ ਕੰਮ ਨਹੀਂ ਕਰਦੀ। ਸ਼ੁਕਰਾਣੂ ਅਜੇ ਵੀ ਪ੍ਰਕਿਰਿਆ ਦੇ ਬਾਅਦ ਹਫ਼ਤਿਆਂ ਜਾਂ ਮਹੀਨਿਆਂ ਤੱਕ ਵੀਰਜ ਵਿੱਚ ਮੌਜੂਦ ਹੋ ਸਕਦੇ ਹਨ। ਗਰਭਨਿਰੋਧਕ ਦੇ ਰੂਪ ਵਿੱਚ ਨਸਬੰਦੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਇਹ ਪੁਸ਼ਟੀ ਕਰਨ ਲਈ ਫਾਲੋ-ਅਪ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਸ਼ੁਕਰਾਣੂ ਮੌਜ਼ੂਦ ਨਹੀਂ ਹੈ। ਇਹ ਵੀਰਜ ਟੈਸਟ ਆਮ ਤੌਰ 'ਤੇ ਪ੍ਰਕਿਰਿਆ ਦੇ ਲੱਗਭਗ 3 ਮਹੀਨੇ (12 ਹਫਤੇ) ਬਾਅਦ ਕੀਤਾ ਜਾਂਦਾ ਹੈ।

ਪ੍ਰਭਾਵਸ਼ੀਲਤਾ

ਇਹ ਗਰਭ ਅਵਸਥਾ ਨੂੰ ਰੋਕਣ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?

99.9% ਪ੍ਰਭਾਵਸ਼ਾਲੀ।

ਸੰਪੂਰਨ ਵਰਤੋਂ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ?

ਨਸਬੰਦੀ ਦਾ ਵੱਧ ਤੋਂ ਵੱਧ ਸੰਭਵ ਪ੍ਰਭਾਵਸ਼ਾਲੀ ਕੰਮ ਕਰਨ ਲਈ , ਇਸਨੂੰ ਸਹੀ ਢੰਗ ਨਾਲ ਕਰਨ ਅਤੇ ਇਸਦੀ ਕੰਮ ਕਰਨ ਦੀ ਪੁਸ਼ਟੀ ਕਰਨ ਲਈ ਜਾਂਚਾਂ ਦੀ ਲੋੜ ਹੁੰਦੀ ਹੈ। ਇਸ ਦਾ ਅਰਥ ਹੈ:

  • ਪ੍ਰਕਿਰਿਆ ਨੂੰ ਕਿਸੇ ਸਿਖਿਅਤ ਕਲੀਨਿਸ਼ੀਅਨ ਦੁਆਰਾ ਕਰਵਾਓ
  • ਪ੍ਰਕਿਰਿਆ ਤੋਂ ਬਾਅਦ ਸੰਭਾਲ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ
  • ਨਸਬੰਦੀ ਦੀ ਸਫਲਤਾ ਦੀ ਪੁਸ਼ਟੀ ਹੋਣ ਤੱਕ ਗਰਭਨਿਰੋਧਕ ਦੀ ਕਿਸੇ ਹੋਰ ਕਿਸਮ ਦੀ ਵਰਤੋਂ ਕਰੋ
  • ਸਲਾਹ ਅਨੁਸਾਰ ਫਾਲੋ-ਅਪ ਵੀਰਜ ਟੈਸਟ ਕਰਵਾਓ ਤਾਕਿ ਇਹਪੁਸ਼ਟੀ ਕੀਤੀ ਜਾ ਸਕੇ ਕਿ ਵੀਰਜ ਵਿੱਚ ਕੋਈ ਸ਼ੁਕਰਾਣੂ ਮੌਜੂਦ ਨਹੀਂ ਹੈ
  • ਨਸਬੰਦੀ ਦੀ ਸਫਲਤਾ ਦੀ ਪੁਸ਼ਟੀ ਹੋਣ ਦੇ ਬਾਅਦ ਹੀ ਗਰਭ ਨਿਰੋਧਕ ਵਾਸਤੇ ਨਸਬੰਦੀ 'ਤੇ ਨਿਰਭਰ ਕਰੋ

ਕੀ ਗਰਭ ਅਵਸਥਾ ਨੂੰ ਰੋਕਣ ਵਿੱਚ ਕੋਈ ਚੀਜ਼ ਇਸ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀ ਹੈ?

ਇੱਕ ਵਾਰ ਜਦੋਂ ਨਸਬੰਦੀ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਫਾਲੋ-ਅਪ ਟੈਸਟਿੰਗ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਕੰਮ ਕਰ ਰਿਹਾ ਹੈ, ਤਾਂ ਇਹ ਗਰਭ ਨਿਰੋਧਕ ਦੇ ਸਭ ਤੋਂ ਪ੍ਰਭਾਵਸ਼ਾਲੀ ਰੂਪਾਂ ਵਿੱਚੋਂ ਇੱਕ ਹੈ। ਦਵਾਈਆਂ ਅਤੇ ਰੋਜ਼ਾਨਾ ਕਿਰਿਆਵਾਂ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਨਹੀਂ ਕਰਦੀਆਂ।

ਹਾਲਾਂਕਿ, ਬਹੁਤ ਘੱਟ ਮਾਮਲਿਆਂ ਵਿੱਚ, ਕੱਟੀਆਂ ਗਈਆਂ ਟਿਊਬਾਂ ਨਸਬੰਦੀ ਤੋਂ ਬਾਅਦ ਆਪਣੇ ਆਪ ਦੁਬਾਰਾ ਜੁੜ ਸਕਦੀਆਂ ਹਨ। ਤੁਹਾਡਾ ਮਾਹਰ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ।

ਕੀ ਇਹ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗਾਂ (STIs) ਨੂੰ ਰੋਕਦਾ ਹੈ?

ਨਹੀਂ

ਸਿਰਫ ਅੰਦਰੂਨੀ ਅਤੇ ਬਾਹਰੀ ਕੰਡੋਮ ਹੀ STI ਤੋਂ ਬਚਾਉਣ ਵਾਲੇ ਗਰਭ ਨਿਰੋਧਕ ਹਨ।

ਵਰਤੋਂ ਅਤੇ ਵਿਚਾਰ

ਇਸ ਨੂੰ ਕਿੰਨ੍ਹੀ ਕੁ ਵਕਫੇ ਬਾਅਦ ਵਰਤਣ ਜਾਂ ਬਦਲਣ ਦੀ ਲੋੜ ਹੁੰਦੀ ਹੈ?

ਜੇ ਇਹ ਸਫਲ ਹੁੰਦੀ ਹੈ, ਤਾਂ ਨਸਬੰਦੀ ਸਥਾਈ ਪ੍ਰਕਿਰਿਆ ਹੈ ਜਿਸਨੂੰ ਕੇਵਲ ਇੱਕ ਵਾਰ ਕਰਨ ਦੀ ਲੋੜ ਪਵੇਗੀ।

ਬਹੁਤ ਦੁਰਲੱਭ ਮਾਮਲਿਆਂ ਵਿੱਚ, ਜਿੱਥੇ ਟਿਊਬਾਂ ਦੁਬਾਰਾ ਇਕੱਠੀਆਂ ਵਧਦੀਆਂ ਹਨ, ਇਸਨੂੰ ਦੁਹਰਾਉਣ ਦੀ ਲੋੜ ਪੈ ਸਕਦੀ ਹੈ।

ਕੀ ਕੋਈ ਇਹ ਪਤਾ ਲਗਾ ਸਕੇਗਾ ਕਿ ਮੈਂ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰ ਰਹੀ ਹਾਂ?

ਹੋ ਸਕਦਾ ਹੈ ਤੁਸੀਂ ਅਤੇ ਤੁਹਾਡਾ ਸਾਥੀ(ਆਂ) ਪ੍ਰਕਿਰਿਆ ਤੋਂ ਸਰਜਰੀ ਸਬੰਧੀ ਜ਼ਖ਼ਮਾਂ ਜਾਂ ਦਾਗਾਂ ਨੂੰ ਦੇਖ ਸਕੋ।

ਸੁਰੱਖਿਆ ਅਤੇ ਮਾੜੇ ਪ੍ਰਭਾਵ

ਕੀ ਇਸ ਦੇ ਕੋਈ ਮਾੜੇ ਪ੍ਰਭਾਵ ਹਨ?

ਪ੍ਰਕਿਰਿਆ ਦੇ ਬਾਅਦ ਜ਼ਿਆਦਾਤਰ ਲੋਕਾਂ ਨੂੰ ਕੇਵਲ ਹਲਕੇ ਮਾੜੇ ਪ੍ਰਭਾਵ ਹੀ ਹੁੰਦੇ ਹਨ। ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਥੋੜ੍ਹੇ ਸਮੇਂ ਦਾ ਦਰਦ
  • ਅੰਡਕੋਸ਼ ਵਿੱਚ ਸੋਜਸ਼ ਜਾਂ ਨੀਲ ਪੈਣਾ
  • ਲਾਗ

ਗੰਭੀਰ ਸਮੱਸਿਆਵਾਂ ਦੁਰਲੱਭ ਹੁੰਦੀਆਂ ਹਨ, ਪਰ ਬਹੁਤ ਘੱਟ ਲੋਕਾਂ ਨੂੰ ਸਥਾਈ ਬੇਆਰਾਮੀ ਹੋ ਸਕਦੀ ਹੈ (ਨਸਬੰਦੀ ਤੋਂ ਬਾਅਦ ਦੇ ਦਰਦ ਸਿੰਡਰੋਮ) ਜਾਂ ਅੰਡਕੋਸ਼ ਵਿੱਚ ਇੱਕ ਛੋਟੀ ਜਿਹੀ ਗੰਢ ਵਿਕਸਤ ਹੋ ਸਕਦੀ ਹੈ।

ਕੀ ਕੋਈ ਅਜਿਹੀਆਂ ਸਿਹਤ ਅਵਸਥਾਵਾਂ ਜਾਂ ਜੀਵਨਸ਼ੈਲੀ ਕਾਰਕ ਹਨ ਜੋ ਮੈਨੂੰ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ?

ਜੀਵਨਸ਼ੈਲੀ ਦਾ ਕੋਈ ਵੀ ਕਾਰਕ ਨਸਬੰਦੀ ਕਰਾਉਣ ਤੋਂ ਨੂੰ ਨਹੀਂ ਰੋਕਦਾ ਹੈ।

ਜ਼ਿਆਦਾਤਰ ਸਿਹਤ ਅਵਸਥਾਵਾਂ ਤੁਹਾਨੂੰ ਨਸਬੰਦੀ ਕਰਵਾਉਣ ਦੇ ਯੋਗ ਹੋਣ ਤੋਂ ਨਹੀਂ ਰੋਕਦੀਆਂ। ਪਰ, ਕੁਝ ਡਾਕਟਰੀ ਕਾਰਕਾਂ ਦਾ ਮਤਲਬ ਇਹ ਹੋ ਸਕਦਾ ਹੈ ਕਿ ਪ੍ਰਕਿਰਿਆ ਉਸ ਸਮੇਂ ਢੁਕਵੀਂ ਨਹੀਂ ਹੈ, ਜਾਂ ਵਾਧੂ ਦੇਖਭਾਲ ਜਾਂ ਯੋਜਨਾਬੰਦੀ ਦੀ ਲੋੜ ਹੈ। ਤੁਹਾਡਾ ਮਾਹਰ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ।

ਪਹੁੰਚ ਅਤੇ ਲਾਗਤ

ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?

ਤੁਸੀਂ ਨਸਬੰਦੀ ਲਈ ਏਥੇ ਪਹੁੰਚ ਕਰ ਸਕਦੇ ਹੋ:

  • ਮਾਹਰ ਨਸਬੰਦੀ ਕਲੀਨਿਕ
  • ਪਰਿਵਾਰ ਨਿਯੋਜਨ ਕਲੀਨਿਕ
  • ਨਿੱਜੀ ਜਾਂ ਸਰਕਾਰੀ ਹਸਪਤਾਲ
  • ਕੁਝ ਜੀ.ਪੀ.

ਤੁਸੀਂ ਜੀ.ਪੀ. ਦੇ ਰੈਫਰਲ ਤੋਂ ਬਿਨਾਂ, ਸਿੱਧੇ ਤੌਰ 'ਤੇ ਕਿਸੇ ਨਿੱਜੀ ਪ੍ਰਦਾਤਾ ਕੋਲ਼ ਨਸਬੰਦੀ ਬੁੱਕ ਕਰ ਸਕਦੇ ਹੋ। ਪਰ, ਤੁਸੀਂ ਇਸ ਪ੍ਰਕਿਰਿਆ ਬਾਰੇ ਵਧੇਰੇ ਜਾਣਨ ਲਈ ਪਹਿਲਾਂ ਆਪਣੇ ਜੀ.ਪੀ. ਨਾਲ ਗੱਲ ਕਰਨਾ ਚਾਹ ਸਕਦੇ ਹੋ ਅਤੇ ਇਹ ਵੀ ਜਾਣਨਾ ਚਾਹ ਸਕਦੇ ਹੋ ਕਿ ਕੀ ਇਹ ਤੁਹਾਡੇ ਵਾਸਤੇ ਸਹੀ ਹੈ।

ਜਨਤਕ ਸਿਹਤ ਪ੍ਰਣਾਲੀ ਵਿੱਚ ਨਸਬੰਦੀ ਤੱਕ ਪਹੁੰਚ ਕਰਨ ਲਈ ਇੱਕ ਜੀ.ਪੀ. ਦੇ ਰੈਫਰਲ ਦੀ ਲੋੜ ਹੁੰਦੀ ਹੈ। ਜਨਤਕ ਪ੍ਰਣਾਲੀ ਵਿੱਚ ਇੰਤਜ਼ਾਰ ਦਾ ਸਮਾਂ ਲਗਭਗ ਹਮੇਸ਼ਾਂ ਨਿੱਜੀ ਪ੍ਰਣਾਲੀ ਨਾਲੋਂ ਲੰਬਾ ਹੁੰਦਾ ਹੈ।

ਮੈਨੂੰ ਕਿਹੜੇ ਖਰਚਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ?

ਜ਼ਿਆਦਾਤਰ ਲੋਕ ਨਿੱਜੀ ਪ੍ਰਣਾਲੀ ਵਿੱਚ ਨਸਬੰਦੀ ਤੱਕ ਪਹੁੰਚ ਕਰਦੇ ਹਨ ਅਤੇ ਆਮ ਤੌਰ 'ਤੇ ਉਹਨਾਂ ਨੂੰ $500-1000 ਦੇ ਵਿਚਕਾਰ ਵਾਧੂ ਖਰਚਾ ਕਰਨਾ ਪਵੇਗਾ। ਜੇ ਤੁਹਾਡੇ ਕੋਲ ਇਸ ਪ੍ਰਕਿਰਿਆ ਲਈ ਕਵਰ ਪ੍ਰਾਪਤ ਹੈ ਤਾਂ ਤੁਸੀਂ ਆਪਣੇ ਨਿੱਜੀ ਸਿਹਤ ਬੀਮੇ ਤੋਂ ਛੋਟ ਪ੍ਰਾਪਤ ਕਰ ਸਕਦੇ ਹੋ।

ਜੇ ਤੁਸੀਂ ਜਨਤਕ ਪ੍ਰਣਾਲੀ ਵਿੱਚ ਨਸਬੰਦੀ ਕਰਵਾਉਂਦੇ ਹੋ, ਤਾਂ ਆਮ ਤੌਰ 'ਤੇ ਤੁਹਾਨੂੰ ਵਾਧੂ ਖਰਚਾ ਨਹੀਂ ਕਰਨਾ ਪਵੇਗਾ, ਪਰ ਉਡੀਕ ਦਾ ਸਮਾਂ ਲੰਬਾ ਹੋਵੇਗਾ।

ਉਪਜਾਊ ਸ਼ਕਤੀ ਅਤੇ ਭਵਿੱਖ ਦੀ ਯੋਜਨਾਬੰਦੀ

ਕੀ ਇਹ ਮੇਰੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰੇਗਾ?

ਹਾਂ। ਨਸਬੰਦੀ ਸਥਾਈ ਪ੍ਰਕਿਰਿਆ ਹੈ ਜੋ ਤੁਹਾਨੂੰ ਕਿਸੇ ਹੋਰ ਨੂੰ ਗਰਭਵਤੀ ਕਰਵਾਉਣ ਦੇ ਅਯੋਗ ਬਣਾਉਂਦੀ ਹੈ।

ਹਾਲਾਂਕਿ ਨਸਬੰਦੀ ਨੂੰ ਉਲਟਾਉਣਾ ਸੰਭਵ ਹੋ ਸਕਦਾ ਹੈ, ਪਰ ਸਫਲਤਾ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ ਅਤੇ ਉਲਟਾਉਣ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।

ਇਹ ਸਾਧਨ ਗਰਭ ਨਿਰੋਧਕ ਬਾਰੇ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਆਪਣੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਲਾਹ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਇਸ ਟੂਲ ਦੀ ਵਰਤੋਂ ਕਰਕੇ, ਤੁਸੀਂ ਸਾਡੀ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ। ਇਹ ਜਾਣੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੇ ਅਤੇ ਸੁਰੱਖਿਅਤ ਰੱਖਦੇ ਹਾਂ। ਤੁਸੀਂ ਸਾਡੀ ਬਾਲ-ਅਨੁਕੂਲ ਸੰਗ੍ਰਹਿ ਨੀਤੀ ਵੀ ਪੜ੍ਹ ਸਕਦੇ ਹੋ।

ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026