ਛਾਤੀ ਦਾ ਦੁੱਧ ਪਿਲਾਉਣ ਕਾਰਨ ਮਾਹਵਾਰੀ ਨਾ ਆਉਣ ਦੀ ਵਿਧੀ
ਬੱਚੇ ਦੇ ਜਨਮ ਤੋਂ ਬਾਅਦ 6 ਮਹੀਨਿਆਂ ਤੱਕ ਸਿਰਫ ਛਾਤੀ ਦਾ ਦੁੱਧ ਚੁੰਘਾਉਣ ਦੀ ਵਰਤੋਂ।
ਸੰਖੇਪ ਜਾਣਕਾਰੀ
ਕੀ ਇਸ ਦਾ ਕੋਈ ਹੋਰ ਨਾਮ ਹੈ?
ਛਾਤੀ ਦਾ ਦੁੱਧ ਪਿਲਾਉਣ ਦਾ ਤਰੀਕਾ।
ਇਹ ਕੀ ਹੈ?
LAM ਗਰਭਨਿਰੋਧਕ ਦਾ ਅਸਥਾਈ ਤਰੀਕਾ ਹੈ ਜਿਸਦੀ ਵਰਤੋਂ ਉਹਨਾਂ ਲੋਕਾਂ ਦੁਆਰਾ ਕੀਤੀ ਜਾ ਸਕਦੀ ਹੈ ਜਿੰਨ੍ਹਾਂ ਨੇ ਹਾਲੀਆ ਸਮੇਂ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਇਹ ਹੇਠ ਲਿਖੀਆਂ ਸਾਰੀਆਂ 3 ਸ਼ਰਤਾਂ ਨੂੰ ਪੂਰਾ ਕਰਨ 'ਤੇ ਨਿਰਭਰ ਕਰਦਾ ਹੈ:
- ਤੁਸੀਂ ਆਪਣੇ ਬੱਚੇ ਨੂੰ ਸਿਰਫ਼ ਛਾਤੀ ਦਾ ਦੁੱਧ ਪਿਲਾ ਰਹੇ ਹੋ, ਅਤੇ
- ਤੁਹਾਡਾ ਬੱਚਾ 6 ਮਹੀਨਿਆਂ ਤੋਂ ਘੱਟ ਉਮਰ ਦਾ ਹੈ, ਅਤੇ
- ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤੁਹਾਡੀ ਮਾਹਵਾਰੀ ਵਾਪਸ ਨਹੀਂ ਆਈ ਹੈ।
ਇਸ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ?
- ਗਰਭ ਅਵਸਥਾ ਨੂੰ ਰੋਕਣਾ।
ਇਹ ਕਿਵੇਂ ਕੰਮ ਕਰਦਾ ਹੈ
ਇਹ ਕਿਵੇਂ ਕੰਮ ਕਰਦਾ ਹੈ?
LAM ਉਹਨਾਂ ਕੁਦਰਤੀ ਤਬਦੀਲੀਆਂ ਕਰਕੇ ਕੰਮ ਕਰਦਾ ਹੈ ਜੋ ਤੁਹਾਡੇ ਹਾਰਮੋਨਜ਼ ਵਿੱਚ ਵਾਪਰ ਦੀਆਂ ਹਨ ਜਦ ਤੁਸੀਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾ ਰਹੇ ਹੁੰਦੇ ਹੋ। ਜਦੋਂ ਤੁਹਾਡਾ ਬੱਚਾ ਸਿਰਫ਼ ਛਾਤੀ ਦਾ ਦੁੱਧ ਪੀਂਦਾ ਹੈ ਅਤੇ ਅਕਸਰ ਦੁੱਧ ਪੀਂਦਾ ਹੈ, ਤਾਂ ਤੁਹਾਡਾ ਸਰੀਰ ਪ੍ਰੋਲੈਕਟਿਨ ਦੀ ਉੱਚ ਮਾਤਰਾ ਬਣਾਉਂਦਾ ਹੈ - ਇੱਕ ਹਾਰਮੋਨ ਜੋ ਤੁਹਾਡੇ ਅੰਡਕੋਸ਼ ਨੂੰ ਅੰਡੇ ਛੱਡਣ ਤੋਂ ਰੋਕਦਾ ਹੈ। ਜੇ ਕੋਈ ਅੰਡਾ ਨਹੀਂ ਛੱਡਿਆ ਜਾਂਦਾ, ਤਾਂ ਤੁਸੀਂ ਗਰਭਵਤੀ ਨਹੀਂ ਹੋ ਸਕਦੇ।
ਇਹ ਕਿੰਨੀ ਜਲਦੀ ਕੰਮ ਕਰਨਾ ਸ਼ੁਰੂ ਕਰਦਾ ਹੈ?
ਤੁਹਾਡੇ ਬੱਚੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ LAM ਕੰਮ ਕਰਨਾ ਸ਼ੁਰੂ ਕਰ ਦੇਵੇਗਾ, ਜਦ ਤੱਕ ਸਾਰੀਆਂ 3 ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ।
ਪ੍ਰਭਾਵਸ਼ੀਲਤਾ
ਇਹ ਗਰਭ ਅਵਸਥਾ ਨੂੰ ਰੋਕਣ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?
98٪ ਤੱਕ ਪ੍ਰਭਾਵਸ਼ਾਲੀ।
ਸੰਪੂਰਨ ਵਰਤੋਂ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ?
LAM ਕੇਵਲ ਓਦੋਂ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਹੇਠ ਲਿਖਿਆਂ ਵਿੱਚੋਂ ਸਾਰੇ 3 ਪੂਰੇ ਹੁੰਦੇ ਹਨ:
- ਤੁਸੀਂ ਦੋਵੇਂ ਸਮੇਂ ਦਿਨ (ਘੱਟੋ ਘੱਟ ਹਰ 4 ਘੰਟੇ) ਅਤੇ ਰਾਤ (ਘੱਟੋ ਘੱਟ ਹਰ 6 ਘੰਟੇ) ਨੂੰ ਆਪਣੇ ਬੱਚੇ ਨੂੰ ਸਿਰਫ ਛਾਤੀ ਦਾ ਦੁੱਧ ਪਿਲਾ ਰਹੇ ਹੋ, ਅਤੇ
- ਤੁਹਾਡਾ ਬੱਚਾ 6 ਮਹੀਨਿਆਂ ਤੋਂ ਘੱਟ ਉਮਰ ਦਾ ਹੈ, ਅਤੇ
- ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤੁਹਾਡੀ ਮਾਹਵਾਰੀ ਵਾਪਸ ਨਹੀਂ ਆਈ ਹੈ
ਜੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਹੁਣ ਪੂਰੀ ਨਹੀਂ ਹੁੰਦੀ ਹੈ, ਤਾਂ ਤੁਹਾਨੂੰ ਗਰਭ ਨਿਰੋਧਕ ਦੇ ਤਰੀਕੇ ਵਜੋਂ LAM 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਕੀ ਗਰਭ ਅਵਸਥਾ ਨੂੰ ਰੋਕਣ ਵਿੱਚ ਕੋਈ ਚੀਜ਼ ਇਸ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀ ਹੈ?
LAM ਘੱਟਪ੍ਰਭਾਵਸ਼ਾਲੀ ਹੁੰਦਾ ਹੈ ਜੇ:
- ਤੁਸੀਂ ਸਿਰਫ ਛਾਤੀ ਦਾ ਦੁੱਧ ਨਹੀਂ ਪਿਲਾ ਰਹੇ ਹੋ, ਉਦਾਹਰਨ ਲਈ ਤੁਸੀਂ ਪੰਪ ਦਾ ਇਸਤੇਮਾਲ ਕਰ ਰਹੇ ਹੋ ਅਤੇ ਬੋਤਲ ਦਾ ਦੁੱਧ ਪਿਲਾ ਰਹੇ ਹੋ
- ਤੁਸੀਂ ਆਪਣੇ ਬੱਚੇ ਨੂੰ ਫਾਰਮੂਲਾ ਜਾਂ ਠੋਸ ਭੋਜਨ ਪਿਲਾਉਣਾ ਸ਼ੁਰੂ ਕਰਦੇ ਹੋ
- ਤੁਸੀਂ ਘੱਟ ਵਾਰ ਦੁੱਧ ਪਿਲਾ ਰਹੇ ਹੋ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਿੱਚਕਾਰ ਲੰਮੇ ਸਮੇਂ ਦਾ ਅੰਤਰ ਹੁੰਦਾ ਹੈ, ਉਦਾਹਰਨ ਲਈ ਰਾਤ ਦੇ ਸਮੇਂ ਦੁੱਧ ਪਿਲਾਉਣਾ ਘੱਟ ਕਰਨਾ ਜਾਂ ਬੰਦ ਕਰਨਾ
- ਤੁਹਾਡਾ ਬੱਚਾ ਡਮੀ ਦੀ ਵਰਤੋਂ ਕਰ ਰਿਹਾ ਹੈ, ਅਤੇ ਇਸ ਨਾਲ ਛਾਤੀ ਦਾ ਦੁੱਧ ਪਿਲਾਉਣ ਦੀ ਘੱਟ ਸੰਭਾਵਨਾ ਹੁੰਦੀ ਹੈ ਜਾਂ ਦੁੱਧ ਘੱਟ ਜਾਂਦਾ ਹੈ।
- ਤੁਹਾਡਾ ਬੱਚਾ 6 ਮਹੀਨਿਆਂ ਤੋਂ ਵੱਧ ਉਮਰ ਦਾ ਹੈ
ਕੀ ਇਹ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗਾਂ (STIs) ਨੂੰ ਰੋਕਦਾ ਹੈ?
ਨਹੀਂ
ਸਿਰਫ ਅੰਦਰੂਨੀ ਅਤੇ ਬਾਹਰੀ ਕੰਡੋਮ ਹੀ STI ਤੋਂ ਬਚਾਉਣ ਵਾਲੇ ਗਰਭ ਨਿਰੋਧਕ ਹਨ।
ਵਰਤੋਂ ਅਤੇ ਵਿਚਾਰ
ਇਸ ਨੂੰ ਕਿੰਨ੍ਹੀ ਕੁ ਵਕਫੇ ਬਾਅਦ ਵਰਤਣ ਜਾਂ ਬਦਲਣ ਦੀ ਲੋੜ ਹੁੰਦੀ ਹੈ?
LAM ਕੰਮ ਕਰਨ ਵਾਸਤੇ, ਤੁਹਾਨੂੰ ਦਿਨ ਦੌਰਾਨ ਘੱਟੋ ਘੱਟ ਹਰ 4 ਘੰਟਿਆਂ ਬਾਅਦ ਅਤੇ ਰਾਤ ਨੂੰ ਘੱਟੋ ਘੱਟ ਹਰ 6 ਘੰਟਿਆਂ ਬਾਅਦ ਆਪਣੇ ਬੱਚੇ ਨੂੰ ਸਿਰਫ ਛਾਤੀ ਦਾ ਦੁੱਧ ਪਿਲਾਉਣਾ ਚਾਹੀਦਾ ਹੈ।
ਕੀ ਕੋਈ ਇਹ ਪਤਾ ਲਗਾ ਸਕੇਗਾ ਕਿ ਮੈਂ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰ ਰਹੀ ਹਾਂ?
ਨਹੀਂ. LAM ਨਿੱਜੀ ਹੈ ਅਤੇ ਕੋਈ ਅਜਿਹੀ ਚੀਜ਼ ਨਹੀਂ ਜੋ ਦੂਸਰੇ 'ਵੇਖ ਸਕਦੇ ਹਨ' ਜਾਂ ਲੱਭ ਸਕਦੇ ਹਨ। ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਤੁਸੀਂ LAM ਦੀ ਵਰਤੋਂ ਕਰ ਰਹੇ ਹੋ ਜਦ ਤੱਕ ਤੁਸੀਂ ਉਹਨਾਂ ਨੂੰ ਨਹੀਂ ਦੱਸਦੇ।
ਸੁਰੱਖਿਆ ਅਤੇ ਮਾੜੇ ਪ੍ਰਭਾਵ
ਕੀ ਇਸ ਦੇ ਕੋਈ ਮਾੜੇ ਪ੍ਰਭਾਵ ਹਨ?
ਨਹੀਂ. LAM ਨਾਲ ਜੁੜੇ ਕੋਈ ਮਾੜੇ ਪ੍ਰਭਾਵ ਨਹੀਂ ਹਨ।
ਕੀ ਕੋਈ ਸਿਹਤ ਅਵਸਥਾਵਾਂ ਜਾਂ ਜੀਵਨਸ਼ੈਲੀ ਕਾਰਕ ਹਨ ਜੋ ਮੈਨੂੰ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ?
LAM ਜ਼ਿਆਦਾਤਰ ਲੋਕਾਂ ਵਾਸਤੇ ਢੁਕਵਾਂ ਹੈ ਪਰ ਹੋ ਸਕਦਾ ਹੈ ਇਹ ਤੁਹਾਡੇ ਲਈ ਢੁਕਵਾਂ ਨਾ ਹੋਵੇ ਜੇ ਤੁਸੀਂ ਸਿਰਫ਼ ਛਾਤੀ ਦਾ ਦੁੱਧ ਨਹੀਂ ਪਿਲਾ ਸਕਦੇ, ਕੁੱਝ ਅਜਿਹੀਆਂ ਅਵਸਥਾਵਾਂ ਹਨ ਜੋ ਛਾਤੀ ਦਾ ਦੁੱਧ ਪਿਲਾਉਣ ਨੂੰ ਸੀਮਤ ਕਰਦੀਆਂ ਹਨ, ਜਾਂ ਤੁਸੀਂ ਦੁੱਧ ਪਿਲਾਉਣ ਦੀਆਂ ਸਖਤ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ।
ਪਹੁੰਚ ਅਤੇ ਲਾਗਤ
ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?
LAM ਦੀ ਵਰਤੋਂ ਕਰਨ ਲਈ ਤੁਹਾਨੂੰ ਕਿਸੇ ਡਾਕਟਰੀ ਨੁਸਖੇ, ਡੀਵਾਈਸ ਜਾਂ ਅਪੌਇੰਟਮੈਂਟ ਦੀ ਲੋੜ ਨਹੀਂ ਹੈ – ਇਹ ਇਸ ਗੱਲ 'ਤੇ ਆਧਾਰਿਤ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਦੁੱਧ ਪਿਲਾਉਂਦੇ ਹੋ। ਤੁਸੀਂ ਆਪਣੇ ਆਪ LAM ਦੀ ਵਰਤੋਂ ਕਰ ਸਕਦੇ ਹੋ, ਪਰ ਕਿਸੇ ਸਿਹਤ-ਸੰਭਾਲ ਪੇਸ਼ੇਵਰ ਜਿਵੇਂ ਕਿ ਤੁਹਾਡੇ ਜੀ.ਪੀ., ਜਣੇਪਾ ਅਤੇ ਬਾਲ ਸਿਹਤ ਨਰਸ ਜਾਂ ਲੇਕਟੇਸ਼ਨ ਸਲਾਹਕਾਰ ਕੋਲੋਂ ਸਲਾਹ ਲੈਣ ਨਾਲ ਮਦਦ ਮਿਲ ਸਕਦੀ ਹੈ।
ਮੈਨੂੰ ਕਿਹੜੇ ਖਰਚਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ?
LAM ਮੁਫਤ ਹੈ।
ਉਪਜਾਊ ਸ਼ਕਤੀ ਅਤੇ ਭਵਿੱਖ ਦੀ ਯੋਜਨਾਬੰਦੀ
ਕੀ ਇਹ ਮੇਰੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰੇਗਾ?
ਨਹੀਂ, LAM ਤੁਹਾਡੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਜਿਉਂ ਹੀ ਤੁਸੀਂ ਇਸ ਵਿਧੀ ਦੀ ਵਰਤੋਂ ਕਰਨਾ ਬੰਦ ਕਰ ਦਿੰਦੇ ਹੋ ਜਾਂ ਜੇ ਤੁਸੀਂ ਹੁਣ ਤਿੰਨ ਕਸੌਟੀਆਂ ਦੀ ਪੂਰਤੀ ਨਹੀਂ ਕਰਦੇ ਤਾਂ ਤੁਸੀਂ ਗਰਭਵਤੀ ਹੋ ਸਕਦੇ ਹੋ।
ਬੇਦਾਅਵਾ
ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026