ਜੇ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ ਜੋ ਜਾਨਲੇਵਾ ਨਹੀਂ ਹੈ, ਅਤੇ ਤੁਸੀਂ ਆਪਣੇ GP ਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਇੱਕ ਫੌਰੀ ਦੇਖਭਾਲ ਕਲੀਨਿਕ ਵਿੱਚ ਜਾ ਸਕਦੇ ਹੋ।
ਸੱਟਾਂ ਜਾਂ ਬੀਮਾਰੀਆਂ ਦੀਆਂ ਕਿਸਮਾਂ ਜਿਨ੍ਹਾਂ ਦਾ ਤੁਸੀਂ ਇਲਾਜ ਕਰਵਾ ਸਕਦੇ ਹੋ ਉਹਨਾਂ ਵਿੱਚ ਸ਼ਾਮਲ ਹਨ:
- ਚੱਕ, ਅਤੇ ਡੰਗ, ਧੱਫੜ ਅਤੇ ਜ਼ਖ਼ਮ ਦੀ ਲਾਗ
- ਗੈਸਟਰੋਇੰਟੇਸਟਾਈਨਲ ਬਿਮਾਰੀਆਂ
- ਮਾਮੂਲੀ ਕੱਟ ਅਤੇ ਜਲਣ
ਫੌਰੀ ਦੇਖਭਾਲ ਸੇਵਾਵਾਂ ਸਿਰਫ਼ ਨਿਊ ਸਾਊਥ ਵੇਲਜ਼, ਤਸਮਾਨੀਆ, ਵਿਕਟੋਰੀਆ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਹੀ ਉਪਲਬਧ ਹਨ।